127 ਮੋਬਾਈਲ ਫੋਨ ਬਰਾਮਦ ਕਰ ਵਾਰਸਾਂ ਨੂੰ ਸੌਂਪੇ - ਟਰੇਸ
🎬 Watch Now: Feature Video
ਫਿਰੋਜ਼ਪੁਰ: ਪੁਲਿਸ ਨੂੰ ਪਿਛਲੇ ਕਾਫੀ ਸਮੇਂ ਤੋਂ ਮੋਬਾਈਲ (Mobile) ਫੋਨਾਂ ਦੇ ਗੁੰਮ ਹੋਣ ਅਤੇ ਚੋਰੀ ਹੋਣ ਦੀਆਂ ਕਾਫੀ ਸ਼ਿਕਾਇਤਾਂ ਆ ਰਹੀਆਂ ਸਨ।ਜਿਸ ਨੂੰ ਲੈ ਕੇ ਪੁਲਿਸ ਨੇ ਟੈਕਨੀਕਲ ਸੈੱਲ (Technical cell) ਦੀ ਟੀਮ ਬਣਾ ਕੇ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਟਰੇਸ ਕਰਕੇ ਉਨ੍ਹਾਂ ਲੱਭਿਆ ਹੈ।ਇਸ ਬਾਰੇ ਪੁਲਿਸ ਅਧਿਕਾਰੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਹੈ ਕਿ 185 ਸ਼ਿਕਾਇਤਾਂ ਵਿਚੋਂ 127 ਮੋਬਾਈਲ ਫੋਨ ਟਰੇਸ ਕੀਤੇ ਹਨ।ਉਨ੍ਹਾਂ ਨੇ ਦੱਸਿਆ ਹੈ ਕਿ ਟਰੇਸ ਕੀਤੇ ਗਏ ਫੋਨ ਵਾਰਿਸਾਂ ਨੂੰ ਸੌਂਪ ਦਿੱਤੇ ਹਨ।ਪੁਲਿਸ ਦਾ ਕਹਿਣਾ ਹੈ ਕਿ ਬਾਕੀ ਰਹਿੰਦੇ ਫੋਨਾਂ ਨੂੰ ਵੀ ਟਰੇਸ ਕੀਤਾ ਜਾ ਰਿਹਾ ਹੈ।