ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਕਾਰਨ ਇੱਕ ਦਿਨ 'ਚ 12 ਮੌਤਾਂ - ਲੋਕਾਂ ਦੀ ਅਣਗਹਿਲੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11338774-441-11338774-1617957510006.jpg)
ਹੁਸ਼ਿਆਰਪੁਰ: ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਦੇ ਮਾਮਲੇ ਦਿਨ ਪਰ ਦਿਨ ਵੱਧਦੇ ਜਾ ਰਹੇ ਹਨ। ਹੁਸ਼ਿਆਰਪੁਰ 'ਚ 115 ਨਵੇਂ ਪੌਜ਼ੀਟਿਵ ਮਾਮਲਿਆਂ ਕਾਰਨ 14828 ਐਕਟਿਵ ਮਾਮਲੇ ਹੋ ਚੁੱਕੇ ਹਨ। ਜਦਕਿ 12 ਮੌਤਾਂ ਹੁਣ ਨਾਲ ਕੁੱਲ 611 ਲੋਕ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਇਸ ਸਬੰਧੀ ਸਮਸ਼ਾਨਘਾਟ ਦੇ ਅਧਿਕਾਰੀ ਦਾ ਕਹਿਣਾ ਕਿ ਲੋਕਾਂ ਦੀ ਅਣਗਹਿਲੀ ਕਾਰਨ ਇਹ ਮੁੜ ਆਪਣੇ ਪੈਰ ਪਸਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਖੁਦ ਸਾਲ 'ਚ ਕਈ ਕੋਰੋਨਾ ਪੌਜ਼ੀਟਿਵ ਲੋਕਾਂ ਦੀਆਂ ਲਾਸ਼ਾਂ ਦਾ ਸਸਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੋਰੋਨਾ ਨੂੰ ਲੈਕੇ ਸਾਵਧਾਨੀ ਵਰਤਣ ਦੀ ਲੋੜ ਹੈ।