Corona updateਕੋਰੋਨਾ ਇਲਾਜ ਲਈ ਵੱਧ ਪੈਸੇ ਵਸੂਲਣ ਵਾਲੇ ਹਸਪਤਾਲ ‘ਤੇ ਵੱਡੀ ਕਾਰਵਾਈ - coronavirus update
🎬 Watch Now: Feature Video
ਲੁਧਿਆਣਾ: ਸੂਬੇ ਚ ਜਿੱਥੇ ਕੋਰੋਨਾ ਮਾਮਿਲਆਂ ਦਾ ਅੰਕੜਾ ਵਧਦਾ ਜਾ ਰਿਹਾ ਹੈ ਉੱਥੇ ਹੀ ਮਰੀਜਾਂ ਦੀ ਇਲਾਜ ਦੌਰਾਨ ਨਿੱਜੀ ਹਸਪਤਾਲਾਂ ਚ ਵੱਡੇ ਪੱਧਰ ਤੇ ਲੁੱਟ ਹੋ ਰਹੀ ਹੈ।ਅਜਿਹਾ ਹੀ ਮਾਮਲਾ ਲੁਧਿਆਣਾ ਦੇ ਨਿੱਜੀ ਹਸਪਤਾਲ ਦਾ ਸਾਹਮਣਾ ਆਇਆ ਹੈ।ਕੋਰੋਨਾ ਮਰੀਜ ਨੂੰ ਸਾਢੇ ਅੱਠ ਲੱਖ ਦਾ ਬਿੱਲ ਦੇਣ ਵਾਲੇ ਜੈਨ ਮਲਟੀਸਪੈਸ਼ਲਿਟੀ ਹਸਪਤਾਲ ਦੀ ਮੈਨੇਜਮੈਂਟ ਦੇ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਹਸਪਤਾਲ ’ਤੇ ਮਰੀਜ਼ ਤੋਂ ਸਾਢੇ ਤਿੰਨ ਗੁਣਾਂ ਜ਼ਿਆਦਾ ਮੁਨਾਫ਼ੇ ਦਾ ਬਿਲ ਚਾਰਜ ਕਰਨ ਦਾ ਇਲਜ਼ਾਮ ਹੈ। ਜ਼ਿਆਦਾ ਬਿਲ ਦੀ ਵਜ੍ਹਾ ਕਾਰਨ ਮਰੀਜ਼ ਨੇ ਹਸਪਤਾਲ ਤੋਂ ਛੁੱਟੀ ਕਰਵਾ ਲਈ ਤਾਂ ਕੁੱਝ ਦਿਨ ਬਾਅਦ ਹੀ ਉਸ ਦੀ ਮੌਤ ਵੀ ਹੋ ਗਈ। ਮ੍ਰਿਤਕ ਅਸ਼ਵਨੀ ਵਰਮਾ ਵਾਸੀ ਯਮੁਨਾਨਗਰ ਦੇ ਬੇਟੇ ਸਾਗਰ ਵਰਮਾ ਦੀ ਸ਼ਿਕਾਇਤ ’ਤੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਾਗਰ ਵਰਮਾ ਦੀ ਸ਼ਿਕਾਇਤ ਤੋਂ ਬਾਅਦ ਡੀਸੀ ਲੁਧਿਆਣਾ ਵਲੋਂ ਬਣਾਈ ਗਈ ਇੱਕ ਕਮੇਟੀ ਦੀ ਜਾਂਚ ਰਿਪੋਰਟ ’ਚ ਹਸਪਤਾਲ ਪ੍ਰਸ਼ਾਸਨ ਨੂੰ ਮੁਲਜ਼ਮ ਮੰਨਿਆ ਗਿਆ ਸੀ।ਰਿਪੋਰਟ ਅਨੁਸਾਰ ਸ਼ਿਕਾਇਤਕਰਤਾ ਸਾਗਰ ਵਰਮਾ ਦੇ ਪਿਤਾ ਅਸ਼ਵਨੀ ਵਰਮਾ ਕੋਰੋਨਾ ਪਾਜ਼ੀਟਿਵ ਸਨ। ਉਹ ਯਮੁਨਾਨਗਰ ਤੋਂ ਖੰਨੇ ਦੇ ਜੈਨ ਮਲਟੀਸਪੈਸ਼ਲਿਟੀ ਹਸਪਤਾਲ ’ਚ ਇਲਾਜ ਲਈ ਦਾਖਲ ਹੋਏ। ਹਸਪਤਾਲ ਵਲੋਂ 14 ਮਈ ਨੂੰ ਉਨ੍ਹਾਂ ਨੂੰ 8 ਲੱਖ 45 ਹਜ਼ਾਰ 62 ਰੁਪਏ ਦਾ ਬਿਲ ਦਿੱਤਾ ਗਿਆ।