ਹਰੇ ਸਮੋਸੇ ਖਿੱਚ ਦਾ ਕੇਂਦਰ ਕਿਉਂ? - ਮੇਨ ਚੌਂਕ
🎬 Watch Now: Feature Video
ਲੁਧਿਆਣਾ: ਜੇਕਰ ਗੱਲ ਮਾਛੀਵਾੜਾ ਦੀ ਹੋਵੇ ਤਾਂ ਹਰੇ ਸਮੋਸੇ (Samosas) ਦਾ ਜ਼ਿਕਰ ਵੀ ਲਾਜ਼ਮੀ ਹੁੰਦਾ ਹੈ। ਕਿਉਂਕਿ ਮਾਛੀਵਾੜਾ ਸਾਹਿਬ ਦੇ ਹਰੇ ਸਮੋਸੇ ਨੇ ਪੰਜਾਬ (Punjabi) ਦੇ ਲੋਕਾਂ ਨੂੰ ਦੀਵਾਨਾ ਕੀਤਾ ਹੋਇਆ ਹੈ। ਮਾਛੀਵਾੜਾ ਦੇ ਮੇਨ ਚੌਂਕ ਵਿੱਚ ਪਿਆਰਾ ਸਵੀਟਸ ਸ਼ੋਪ ਦੇ ਮਾਲਕ ਸ਼ਮੀ ਨੇ ਦੱਸਿਆ ਕਿ ਹਰੇ ਸਮੋਸੇ ਬਾਰੇ ਉਹਨਾਂ ਦੇ ਪਿਤਾ ਜੀ ਨੇ ਜਾਗਰੂਕ ਕੀਤਾ, ਉਹ ਇਸ ਸਮੋਸੇ ਨੂੰ ਬਣਾਉਣ ਲਈ ਆਟੇ ‘ਚ ਪਾਲਕ ਗੁਨ ਕੇ ਇਸ ਨੂੰ ਹਰਾ ਰੰਗ ਦਿੱਤਾ ਜਾਂਦਾ ਹੈ। ਇਸ ਦਾ ਮਸਾਲਾ ਬਿਲਕੁਲ ਹੀ ਹਲਕਾ ਹੁੰਦਾ ਹੈ। ਇਹ ਸਮੋਸੇ ਸਿਹਤ ਲਈ ਲਾਭਦਾਇਕ ਹੈ। ਇਸ ਸਮੋਸੇ ਨਾਲ ਤੇਜ਼ਾਬ ਨਹੀਂ ਬਣਦਾ, ਜਦੋ ਕਿ ਦੂਸਰੇ ਸਮੋਸੇ ਤੋਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗਦੀਆਂ ਹਨ।