ਕਾਹਲੋਂ ਮੁਆਫ਼ੀ ਮੰਗਣ ਨਹੀਂ ਤਾਂ ਘਰੋਂ ਨਿਕਲਣਾ ਕਰਦਿਆਂਗੇ ਬੰਦ: ਕਿਸਾਨ - Harminder Singh Kahlon
🎬 Watch Now: Feature Video

ਜਲੰਧਰ: ਪੰਜਾਬ ਬੀਜੇਪੀ (Punjab BJP) ਦੇ ਲੀਡਰ ਹਰਮਿੰਦਰ ਸਿੰਘ ਕਾਹਲੋਂ ਵੱਲੋਂ ਕਿਸਾਨਾਂ (Farmers) ਖ਼ਿਲਾਫ਼ ਦਿੱਤੇ ਬਿਆਨ ਨੂੰ ਲੈਕੇ ਕਿਸਾਨਾਂ (Farmers) ਵੱਲੋਂ ਹਰਮਿੰਦਰ ਸਿੰਘ ਕਾਹਲੋਂ ਨੂੰ ਚਿਤਾਵਨੀ ਦਿੱਤੀ ਗਈ ਹੈ। ਕਿ ਉਹ ਆਪਣੇ ਦਿੱਤੇ ਬਿਆਨ ਨੂੰ ਲੈਕੇ ਕਿਸਾਨਾਂ (Farmers) ਤੋਂ ਮੁਆਫ਼ੀ ਮੰਗਣ ਨਹੀਂ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ। ਅਤੇ ਉਨ੍ਹਾਂ ਦੇ ਘਰ ਦੇ ਬਾਹਰ ਪੱਕੇ ਤੌਰ ‘ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਬੀਜੇਪੀ ਲੀਡਰ ਪੰਜਾਬ (PUNJAB) ਦਾ ਮਾਹੌਲ ਖ਼ਰਾਬ ਕਰਨ ਦੇ ਲਈ ਜਾਣ-ਬੁੱਝ ਕੇ ਅਜਿਹੇ ਬਿਆਨ ਦਿੰਦੇ ਹਨ। ਅਤੇ ਆਪਣੀ ਹਾਈਕਮਾਂਡ ਨੂੰ ਖੁਸ਼ ਕਰਨ ਲਈ ਅਜਿਹੇ ਬਿਆਨ ਦਿੰਦੇ ਹਨ। ਬੀਜੇਪੀ ਲੀਡਰ (BJP leader) ਕਾਹਲੋਂ ਵੱਲੋਂ ਇੱਕ ਬੀਜੇਪੀ ਦੇ ਸਮਾਗਮ ਵਿੱਚ ਕਿਸਾਨਾਂ ਨੂੰ ਡਾਂਗਾਂ ਮਾਰਨ ਵਾਲਾ ਬਿਆਨ ਦਿੱਤਾ ਗਿਆ ਸੀ।