Birthday Special: ਬਾਲੀਵੁੱਡ ਦੇ ਦਿੱਗਜ ਕਲਾਕਾਰਾ 'ਚ ਦਿਲਜੀਤ ਦੋਸਾਂਝ ਬਣਾ ਚੁੱਕੇ ਨੇ ਵੱਖਰੀ ਪਛਾਣ - ਦਿਲਜੀਤ ਦੋਸਾਂਝ ਦਾ ਜਨਮਦਿਨ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-5617415-thumbnail-3x2-lbvlh.jpg)
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਦਿਲਜੀਤ ਦੇ ਫੈੱਨਸ ਨੇ ਉਨ੍ਹਾਂ ਨੂੰ ਟਵੀਟ ਕਰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਦੱਸਣਯੋਗ ਹੈ ਕਿ ਦਿਲਜੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਗੀਤਾ ਨਾਲ ਕੀਤੀ ਸੀ ਤੇ ਉਨ੍ਹਾਂ ਦੀ ਕਲਾਕਾਰੀ ਨੂੰ ਲੋਕਾਂ ਵੱਲੋਂ ਇਨ੍ਹਾਂ ਪਸੰਦ ਕੀਤਾ ਗਿਆ ਕਿ ਅੱਜ ਉਹ ਬਾਲੀਵੁੱਡ ਵਿੱਚ ਛਾਏ ਹੋਏ ਹਨ। ਬਾਲੀਵੁੱਡ ਫ਼ਿਲਮਾਂ ਤੋਂ ਇਲਾਵਾ ਉਨ੍ਹਾਂ ਨੇ ਟੈਲੀਵਿਜ਼ਨ ਰਿਐਲਟੀ ਸ਼ੋਅ ਨੂੰ ਵੀ ਹੋਸਟ ਕੀਤਾ। ਅੱਜ ਉਹ ਬਾਲੀਵੁੱਡ ਦੇ ਦਿੱਗਜ ਕਲਾਕਾਰ ਵਿੱਚ ਗਿਣੇ ਜਾਂਦੇ ਹਨ।