13ਵੀਂ ਦੱਖਣੀ ਏਸ਼ੀਆਈ ਖੇਡਾਂ: ਤਲਵਾਰਬਾਜ਼ੀ ਵਿੱਚ ਭਾਰਤੀ ਕੁੜੀਆਂ ਨੇ ਮਾਰੀਆਂ ਮੱਲਾਂ - fencing competition in nepal
🎬 Watch Now: Feature Video
ਨੇਪਾਲ ਦੇ ਕਾਠਮੰਡੂ 'ਚ ਹੋ ਰਹੀਆਂ 13ਵੀਂਆਂ ਦੱਖਣੀ ਏਸ਼ੀਆਈ ਖੇਡਾਂ ਵਿੱਚ ਪੰਜਾਬ ਦੀ ਧੀ ਨੇ ਨਾਂਅ ਚਮਕਾਇਆ। ਤਲਵਾਰਬਾਜ਼ੀ ਦੇ ਟੀਮ ਮੁਕਾਬਲੇ ਵਿੱਚ ਸ਼ਾਮਲ ਅਨੁਸ਼ਕਾ ਧਾਲੀਵਾਲ, ਸ਼ੀਤਲ ਦਲਾਲ, ਇਨਾ ਅਮੋਮਾ ਤੇ ਕਬਿਤਾ ਦੇਵੀ ਨੇ ਫ਼ਾਈਨਲ ਮੁਕਾਬਲੇ ਵਿੱਚ ਨੇਪਾਲ ਨੂੰ ਹਰਾ ਕੇ ਸੋਨ ਤਮਗ਼ਾ ਪ੍ਰਾਪਤ ਕੀਤਾ। ਇਸ ਦੌਰਾਨ ਵਿਅਕਤੀਗਤ ਤਲਵਾਰਬਾਜ਼ੀ ਦੇ ਦੋ ਮੁਕਾਬਲਿਆਂ ਦੌਰਾਨ ਕਬਿਤਾ ਦੇਵੀ ਨੇ ਸੋਨ ਤਮਗ਼ਾ ਤੇ ਸ਼ੀਤਲ ਦਲਾਲ ਨੇ ਸਿਲਵਰ ਤਮਗ਼ਾ ਹਾਸਲ ਕੀਤਾ। ਫੈਂਸਿੰਗ ਐਸੋਸੀਏਸ਼ਨ ਆਫ਼ ਇੰਡਿਆ ਦੇ ਪ੍ਰਧਾਨ ਰਾਜੀਵ ਮਹਿਤਾ ਅਤੇ ਜਨਰਲ ਸੱਕਤਰ ਬਾਸ਼ੀਰ ਅਹਿਮਦ ਹਨ। ਦੱਸ ਦਈਏ ਕਿ ਜੇਤੂ ਖਿਡਾਰਣਾਂ ਦੇ ਕੋਚ ਮੋਹਿਤ ਅਸ਼ਵਨੀ ਤੇ ਕ੍ਰਿਸ਼ਨ ਕੁਮਾਰ ਵੀ ਜਿੱਤ ਉੱਤੇ ਬੇਹਦ ਖੁਸ਼ ਹਨ। ਜ਼ਿਕਰਯੋਗ ਹੈ ਕਿ 13ਵੀਂ ਦੱਖਣੀ ਏਸ਼ੀਆਈ ਖੇਡਾਂ ਵਿੱਚ ਭਾਰਤ ਕੁੱਲ 253 ਤਮਗ਼ਿਆਂ ਨਾਲ ਪਹਿਲੀ ਥਾਂ ਉੱਤੇ ਹੈ ਅਤੇ ਮੇਜ਼ਬਾਨ ਨੇਪਾਲ 165 ਤਮਗ਼ਿਆਂ ਨਾਲ ਦੂਜੇ ਥਾਂ ਉੱਤੇ ਹੈ।
Last Updated : Dec 10, 2019, 12:30 AM IST