ਫ਼ਿਲਮ 'ਬੋਲੇ ਚੂੜੀਆਂ' 'ਚ ਵੇਖਣ ਨੂੰ ਮਿਲੇਗਾ ਵੈਸਟਰਨ ਯੂਪੀ ਕਲਚਰ - ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ
🎬 Watch Now: Feature Video
ਈਟੀਵੀ ਭਾਰਤ ਨੇ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੇ ਨਾਲ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ 'ਚ ਉਨ੍ਹਾਂ ਆਪਣੀ ਆਉਣ ਵਾਲੀ ਫ਼ਿਲਮ 'ਬੋਲੇ ਚੂੜੀਆਂ' ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਹੈ ਕਿ ਫ਼ਿਲਮਾਂ ਦੇ ਵਿੱਚ ਵੈਸਟਰਨ ਯੂਪੀ ਦੇ ਕਲਚਰ ਨੂੰ ਵਿਖਾਇਆ ਜਾਵੇਗਾ। ਕਾਬਿਲ-ਏ-ਗੌਰ ਹੈ ਕਿ ਇਸ ਫ਼ਿਲਮ ਦੇ ਨਿਰਦੇਸ਼ਕ ਨਵਾਜ਼ੂਦੀਨ ਸਿੱਦੀਕੀ ਦੇ ਭਰਾ ਸ਼ਮਸ ਨਵਾਬ ਸਿੱਦੀਕੀ ਹਨ। ਇਸ ਬਾਰੇ ਜਦੋਂ ਨਵਾਜ਼ੂਦੀਨ ਸਿੱਦੀਕੀ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਇਸ ਫ਼ਿਲਮ ਦੀ ਕਹਾਣੀ ਦੇ ਮਾਹੌਲ 'ਚ ਸਾਡਾ ਬਚਪਨ ਬਿਤਿਆ ਹੈ। ਇਸ ਲਈ ਸਾਨੂੰ ਦੋਹਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ।