CM ਚੰਨੀ ਦੇ ਫੈਸਲੇ ਤੋਂ ਖੁਸ਼ ਕਿਉਂ ਹੋਏ ਅਧਿਆਪਕ ਤੇ ਵਿਦਿਆਰਥੀ? - Students
🎬 Watch Now: Feature Video
ਜਲੰਧਰ: ਬੀਤੇ ਦਿਨੀਂ ਵਿਧਾਨ ਸਭਾ ਸੈਸ਼ਨ (Assembly Session) ਵਿੱਚ ਪੰਜਾਬ ਸਰਕਾਰ (Government of Punjab) ਵੱਲੋਂ ਪੰਜਾਬੀ ਭਾਸ਼ਾ (Punjabi language) ਨੂੰ ਪੰਜਾਬ ਦੇ ਸਾਰੇ ਹੀ ਸਕੂਲਾਂ (Schools) ਦੇ ਵਿੱਚ ਦਸਵੀਂ ਤੱਕ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਪ੍ਰਾਈਵੇਟ ਸਕੂਲ (Private school) ਪੰਜਾਬੀ ਭਾਸ਼ਾ (Punjabi language) ਨੂੰ ਲਾਗੂ ਨਹੀਂ ਕਰੇਗਾ ਤਾਂ ਉਨ੍ਹਾਂ ਦੇ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਭਾਰੀ ਜ਼ੁਰਮਾਨਾ ਵੀ ਲਗਾਇਆ ਜਾਵੇਗਾ। ਜਿਸ ਨੂੰ ਲੈ ਕੇ ਜਲੰਧਰ ਦੇ ਸਰਕਾਰੀ ਸਕੂਲ ਲਾਡੋਵਾਲ ਦੇ ਵਿਦਿਆਰਥੀਆਂ (Students) ਦੇ ਵਿੱਚ ਇਸ ਨੂੰ ਲੈ ਕੇ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ‘ਤੇ ਬੋਲਦੇ ਹੋਏ ਅਧਿਆਪਕ (Teachers) ਅਮਨ ਦਾ ਵੀ ਕਹਿਣਾ ਹੈ ਕਿ ਜੋ ਸਰਕਾਰ ਦਾ ਇਹ ਫ਼ੈਸਲਾ ਹੈ ਇਸ ਤੇ ਉਹ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦੇ ਹਨ।