ਸਿੱਧੂ ਮੂਸੇਵਾਲਾ ਨੂੰ ਮੀਡੀਆ ਬਾਰੇ ਗ਼ਲਤ ਨਹੀਂ ਸੀ ਬੋਲਣਾ ਚਾਹੀਦਾ: ਨਿਰਮਲ ਸਿੱਧੂ - ਸਿੱਧੂ ਮੂਸੇਵਾਲਾ ਵਿਵਾਦ
🎬 Watch Now: Feature Video
ਫ਼ਰੀਦਕੋਟ: ਪੰਜਾਬੀ ਗਾਇਕ ਤੇ ਸੰਗੀਤਕਾਰ ਨਿਰਮਲ ਸਿੱਧੂ ਨੇ ਸਿੱਧੂ ਮੂਸੇਵਾਲਾ ਦੇ ਵਿਵਾਦ ਬਾਰੇ ਗ਼ੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਲਈ ਅਪਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਜੇ ਕਿਸੇ ਪੱਤਰਕਾਰ ਨਾਲ ਮਨਮੁਟਾਵ ਸੀ ਤਾਂ ਉਨ੍ਹਾਂ ਨੂੰ ਉਸ ਵਿਅਕਤੀ ਖ਼ਿਲਾਫ਼ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਸੀ, ਜਿਸ ਤਰ੍ਹਾਂ ਉਨ੍ਹਾਂ ਨੇ ਪੂਰੀ ਮੀਡੀਆ ਲਈ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਉਹ ਸਰਾਸਰ ਗ਼ਲਤ ਹੈ।