ਉਭਰਦੇ ਪੰਜਾਬੀ ਗਾਇਕ ਸਿਡ ਦਾ ਪਹਿਲਾ ਗਾਣਾ ਰਿਲੀਜ਼ - sid k new song
🎬 Watch Now: Feature Video
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗਾਇਕਾਂ ਦੀ ਕਮੀ ਨਹੀਂ ਹੈ। ਹਰ ਨਵਾਂ ਗਾਇਕ ਆਪਣੇ ਗੀਤਾਂ ਨਾਲ ਰਾਤੋ ਰਾਤ ਸਟਾਰ ਬਣਨ ਦੀ ਖ਼ਵਾਹਿਸ਼ ਰੱਖਦਾ ਹੈ। ਅਜਿਹੀ ਹੀ ਇੱਕ ਖ਼ਵਾਹਿਸ਼ ਰੱਖਣ ਵਾਲੇ ਗਾਇਕ ਸਿਡ ਕੇ ਨੇ ਆਪਣਾ ਨਵਾਂ ਗਾਣਾ ਰਿਲੀਜ਼ ਕੀਤਾ ਹੈ। ਇਸ ਗਾਣੇ ਦਾ ਨਾਂਅ "ਤੂੰ ਹਾਂ ਕਰਨੀ" ਹੈ। ਇਸ ਗਾਣੇ ਨੂੰ ਪ੍ਰਵੀਨ ਭੱਟ ਨੇ ਡਾਇਰੈਕਟ ਕੀਤਾ ਹੈ। ਆਪਣੇ ਗਾਣੇ ਬਾਰੇ ਸਿਡ ਨੇ ਦੱਸਿਆ ਕਿ ਇਸ ਗਾਣੇ ਨੂੰ ਉਸ ਨੇ ਲਿਖਿਆ ਵੀ ਹੈ। ਇਹ ਗਾਣਾ ਟੀ-ਸੀਰੀਜ਼ ਲੇਬਲ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗਾਣੇ ਦੀ ਸ਼ੂਟਿੰਗ ਨੋਇਡਾ 'ਚ ਹੋਈ ਹੈ। ਇਸ ਤੋਂ ਇਲਾਵਾ ਸਿਡ ਕੇ ਦੇ ਜਲਦ 4 ਹੋਰ ਗਾਣੇ ਰਿਲੀਜ਼ ਹੋਣ ਵਾਲੇ ਹਨ।