ਕੌਰ ਬੀ ਨੇ ਕੀਤਾ ਸਪਸ਼ਟ, ਕਿਹਾ ਫੋਟੋ ਖਿਚਵਾਉਣ ਲਈ ਆਏ ਸੀ ਸਿਹਤ ਵਿਭਾਗ ਦੇ ਕਰਮੀ - ਕੋਰੋਨਾ ਵਾਇਰਸ
🎬 Watch Now: Feature Video
ਲਹਿਰਾਗਾਗਾ: ਇੱਕ ਫੋਟੋ ਮੀਡੀਆ ਵਿੱਚ ਵਾਇਰਲ ਹੋਈ ਸੀ ਜਿਸ ਵਿੱਚ ਪੰਜਾਬੀ ਗਾਇਕ ਕੌਰ ਬੀ ਸਿਹਤ ਵਿਭਾਗ ਦੀ ਟੀਮ ਦੇ ਨਾਲ ਨਜਰ ਆਈ ਸੀ, ਜਿਸ ਤੋਂ ਬਾਅਦ ਇਹ ਖਬਰਾਂ ਆਈਆਂ ਕਿ ਉਹ ਮੁਹਾਲੀ ਤੋਂ ਆਈ ਸੀ ਇਸ ਲਈ ਉਸ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ। ਇਸ ਮਾਮਲੇ ਦੀ ਪੁਸ਼ਟੀ ਖੁਦ ਸੰਗਰੂਰ ਦੇ ਸਿਵਲ ਸਰਜਨ ਡਾ. ਰਾਜਕੁਮਾਰ ਨੇ ਵੀ ਕੀਤੀ। ਉੱਥੇ ਹੀ ਹੁਣ ਕੌਰ ਬੀ ਨੇ ਇਸ ਤੋਂ ਬਿਲਕੁਲ ਇਨਕਾਰ ਕਰ ਦਿੱਤਾ। ਕੌਰ ਬੀ ਦਾ ਕਹਿਣਾ ਹੈ ਕਿ ਉਹ ਨਜ਼ਰਬੰਦੀ ਵਿੱਚ ਨਹੀਂ ਹੈ। ਉਸ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀ ਸਾਡੇ ਪਿੰਡ ਆਏ ਕੁੱਝ ਵਿਦਿਆਰਥੀਆਂ ਦੀ ਅਤੇ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰੱਖਣ ਲਈ ਆਏ ਸੀ। ਪਰ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਗਾਇਕ ਕੌਰ ਬੀ ਵੀ ਪਿੰਡ ਹੀ ਹੈ ਤਾਂ ਉਹ ਮੈਨੂੰ ਮਿਲਣ ਲਈ ਘਰ ਆਏ ਅਤੇ ਫੋਟੋਆਂ ਖਿਚਵਾਈਆਂ। ਪਰ ਕਿਸੇ ਸ਼ਰਾਰਤੀ ਅੰਸਰ ਨੇ ਉਹ ਤਸਵੀਰ ਇਹ ਲਿਖ ਕੇ ਛਾਪ ਦਿੱਤੀ ਕਿ ਸਿਹਤ ਵਿਭਾਗ ਨੇ ਕੌਰ ਬੀ ਨੂੰ ਇਕਾਂਤਵਾਸ ਵਿੱਚ ਰੱਖਿਆ ਹੋਇਆ ਹੈ।