ਲਾਰੇਂਸ ਰੋਡ 'ਤੇ ਵਪਾਰੀ ਦੇ ਘਰ ਸੇਲਜ਼ ਟੈਕਸ ਵਿਭਾਗ ਵੱਲੋਂ ਛਾਪੇਮਾਰੀ - ਸੇਲਜ਼ ਟੈਕਸ ਵਿਭਾਗ ਰੇਡ
🎬 Watch Now: Feature Video
ਅੰਮ੍ਰਿਤਸਰ: ਜ਼ਿਲ੍ਹੇ ਦੇ ਲਾਰੇਂਸ ਰੋਡ ਜੈ 7 ਵਿਖੇ ਰਾਜਨ ਅਰੋੜਾ ਨਾਮ ਦੇ ਵਪਾਰੀ ਦੇ ਘਰ ਸੇਲਜ਼ ਟੈਕਸ ਵਿਭਾਗ ਦੀ ਚੰਡੀਗੜ੍ਹ, ਲੁਧਿਆਣਾ ਅਤੇ ਅੰਮ੍ਰਿਤਸਰ ਦੀ ਸਾਂਝੀ ਟੀਮ ਵੱਲੋਂ ਇੱਕ ਸਾਂਝੇ ਮਿਸ਼ਨ ਦੇ ਤਹਿਤ ਰੇਡ ਕਰਦਿਆਂ ਟੈਕਸ ਵਿਜਨ ਦੇ 36.79 ਲੱਖ ਰੁਪਏ ਦੇ ਸੰਬਧੀ ਪੁਖਤਾ ਕਾਗਜਾਤ ਬਰਾਮਦ ਕੀਤੇ ਹਨ। ਇਸ ਮੋਕੇ 'ਤੇ ਪਹੁੰਚੇ ਸੇਲਜ਼ ਟੈਕਸ ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਰੇਡ ਦੌਰਾਨ ਕੁੱਝ ਦਸਤਾਵੇਜ਼ ਹੱਥ ਲੱਗੇ ਹਨ। ਇਨ੍ਹਾਂ ਦੇ ਅਧਾਰ ਤੇ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਦੀਆਂ ਹੋਰ ਵੀ ਫਰਮਾਂ ਇਸ ਮਸਲੇ ਨਾਲ ਅਟੈਚ ਹਨ। ਵਪਾਰੀ ਚੰਡੀਗੜ ਲਿਜਾਣ ਲੱਗੇ ਤਾਂ ਮੌਕੇ ਉਪਰ ਉਸ ਵੱਲੋਂ ਛਾਤੀ ਦੀ ਦਰਦ ਬਾਰੇ ਦਸਿਆ ਤਾ ਉਸਨੂੰ ਫੌਰਨ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਜਿਥੇ ਡਾਕਟਰਾਂ ਵੱਲੋਂ ਉਸਨੂੰ ਫਿਟ ਕਰਾਰ ਦਿੱਤਾ ਗਿਆ ਹੈ ਅਤੇ ਜਲਦ ਹੀ ਉਸਨੂੰ ਪੁੱਛਗਿੱਛ ਵਾਸਤੇ ਚੰਡੀਗੜ ਲਿਜਾਇਆ ਜਾ ਰਿਆ ਹੈ।
Last Updated : Feb 3, 2023, 8:19 PM IST