ਨਹੀਂ ਲੱਗਣ ਦੇਵਾਗੇ ਪ੍ਰੀਪੇਡ ਮੀਟਰ:ਕਿਸਾਨ
🎬 Watch Now: Feature Video
ਫਤਿਹਗੜ੍ਹ ਸਾਹਿਬ:ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ 85 ਹਜ਼ਾਰ ਪ੍ਰੀਪੇਡ ਮੀਟਰ (prepaid meters for electricity) ਲਗਾਉਣ ਦੇ ਲਈ ਪੱਤਰ ਜਾਰੀ ਕੀਤਾ ਗਿਆ ਹੈ (prepaid meters would not be allowed:farmers)। ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਪ੍ਰੀ ਪੇਡ ਮੀਟਰ ਲੱਗਣੇ ਸ਼ੁਰੂ ਹੋ ਗਏ ਹਨ (installation of prepaid meters start) ਪਰ ਉੱਥੇ ਹੀ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ (farmers oppose prepaid meter) ਹੈ। ਜੋ ਵੀ ਮੀਟਰ ਲਗਾਉਣ ਦੇ ਲਈ ਆਉਂਦੇ ਹਨ ਉਨ੍ਹਾਂ ਨੂੰ ਮੀਟਰ ਲਗਾਉਣ ਨਹੀਂ ਦਿੱਤਾ ਜਾਂਦਾ। ਜਿਸ ਬਾਰੇ ਕਿਸਾਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ। ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਪੰਜਾਬ ਦੇ ਨਾਲ ਧੱਕਾ ਕੀਤਾ ਜਾਂਦਾ ਰਿਹਾ ਹੈ (center ignores punjab)। ਹੁਣ ਜੋ ਮੀਟਰ ਲਗਾਏ ਜਾ ਰਹੇ ਹਨ ਉਸ ਦਾ ਉਹ ਵਿਰੋਧ ਕਰਦੇ ਹਨ, ਜੇਕਰ ਪੰਜਾਬ ਸਰਕਾਰ ਇਹ ਮੀਟਰ ਲਗਾਏਗੀ ਤਾਂ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦਾ ਵੀ ਵਿਰੋਧ ਕੀਤਾ ਜਾਵੇਗਾ।
Last Updated : Feb 3, 2023, 8:21 PM IST