ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਲੋਕਾਂ ਨੂੰ ਰਿਸ਼ਵਤਖੋਰੀ ਖ਼ਤਮ ਹੋਣ ਦੀ ਉਮੀਦ - ਰਿਸ਼ਵਤਖੋਰੀ ਖ਼ਤਮ ਹੋਣ ਦੀ ਉਮੀਦ
🎬 Watch Now: Feature Video
ਰੂਪਨਗਰ: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਵੱਲੋਂ ਰਿਸ਼ਵਤਖੋਰੀ ਨੂੰ ਬੰਦ ਕਰਨ ਦੇ ਲਈ ਆਉਣ ਵਾਲੀ 23 ਮਾਰਚ ਨੂੰ ਇਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਜਾਵੇਗਾ। ਜੋ ਸਿੱਧਾ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਦੇ ਵਿੱਚ ਹਾਟ ਲਾਈਨ ਉਪਲੱਬਧ ਹੋਵੇਗਾ। ਕਿਸ ਨੰਬਰ ਉੱਤੇ ਹਰ ਆਮ 'ਤੇ ਖਾਸ ਇਨਸਾਨ ਰਾਬਤਾ ਕਾਇਮ ਕਰ ਸਕਦਾ ਹੈ ਅਤੇ ਜੇਕਰ ਕੋਈ ਵਿਅਕਤੀ ਸਰਕਾਰੀ ਕੰਮ ਕਰਨ ਦੇ ਲਈ ਕਿਸੇ ਵੀ ਵਿਅਕਤੀ ਤੋਂ ਰਿਸ਼ਵਤ ਜਾਂ ਕਿਸੇ ਕਿਸਮ ਪਰ ਭ੍ਰਿਸ਼ਟਾਚਾਰ ਰਵੱਈਆ ਅਪਣਾਉਂਦਾ ਹੈ ਅਤੇ ਕੰਮ ਕਰਨ ਲਈ ਅਨਾ ਕਨੀ ਕਰਦਾ ਹੈ ਉਸ ਦੀ ਸ਼ਿਕਾਇਤ ਇਸ ਨੰਬਰ ਉਤੇ ਕੀਤੀ ਜਾ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਹੈ ਪਰ ਕੇਵਲ ਐਲਾਨ ਬਣਕੇ ਹੀ ਨਾ ਰਹਿ ਜਾਵੇ ਕਿਉਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਬਹੁਤ ਐਲਨ ਕੀਤੇ ਗਏ ਅਤੇ ਧਰਾਤਲ ਤੇ ਕੁਝ ਵੀ ਨਹੀਂ ਹੋਇਆ ਅਤੇ ਹੁਣ ਉਮੀਦ ਕਰਦੇ ਹਾਂ ਕਿ ਨਵੇਂ ਬਣੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨ ਲੋਕਾਂ ਦੇ ਲਈ ਲਾਹੇਵੰਦ ਹੋਣਗੇ।
Last Updated : Feb 3, 2023, 8:20 PM IST