Women Protest Maqbulpura Chowk: ਰਸੋਈ ਗੈਸ ਦੇ ਵੱਧਦੇ ਰੇਟਾਂ ਨੂੰ ਲੈ ਕੇ ਮਹਿਲਾਵਾ ਨੇ ਕੀਤਾ ਰੋਸ ਪ੍ਰਦਰਸ਼ਨ - ਅੰਮ੍ਰਿਤਸਰ ਦੇ ਮਕਬੁਲਪੁਰਾ ਚੌਂਕ
🎬 Watch Now: Feature Video
ਅੰਮ੍ਰਿਤਸਰ: ਅੱਜ ਅੰਮ੍ਰਿਤਸਰ ਦੇ ਮਕਬੁਲਪੁਰਾ ਚੌਂਕ ਵਿੱਚ ਕਾਂਗਰਸੀ ਆਗੂ ਤੇ ਮਹਿਲਾਵਾਂ ਵੱਲੋਂ ਰਸੋਈ ਗੈਸ ਦੇ ਵੱਧਦੇ ਰੇਟਾਂ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮਹਿਲਾਵਾਂ ਵੱਲੋਂ ਹੱਥਾ ਵਿੱਚ ਸਿਲੰਡਰ ਫੜ੍ਹ ਕੇ ਕੇਂਦਰ ਸਰਕਾਰ ਨੂੰ ਆਮ ਆਦਮੀ ਦੀ ਰਸੋਈ ਉੱਤੇ ਪਾਏ ਜਾ ਰਹੇ ਬੋਝ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆ ਮਹਿਲਾ ਕਾਂਗਰਸੀ ਆਗੂ ਸ਼ਿਵਾਨੀ ਸ਼ਰਮਾ ਨੇ ਦੱਸਿਆ ਕਿ ਹਰ ਘਰ ਦੀ ਰਸੋਈ ਦੀ ਜ਼ਿੰਮੇਵਾਰੀ ਔਰਤਾਂ ਦੀ ਹੁੰਦੀ ਹੈ। ਜਦੋਂ ਰਸੋਈ ਗੈਸ ਜਾਂ ਕਿਸੇ ਹੋਰ ਖਾਦ ਪਦਾਰਥ ਦੀ ਕੀਮਤਾਂ ਵਿਚ ਵਾਧਾ ਹੋਵੇ ਤਾਂ ਮਹਿਲਾਵਾਂ ਦੇ ਬਜਟ ਵਿੱਚ ਵੱਡਾ ਬੋਝ ਪੈਦਾ ਹੈ ਅਤੇ ਕਈ ਜਰੂਰਤ ਦੇ ਕੰਮਾਂ ਵਿੱਚ ਖਰਚ ਕਰਨ ਦੀ ਜ਼ਰੂਰਤ ਪੈਂਦੀ ਹੈ। ਜਿਸ ਨਾਲ ਬੱਚਿਆ ਦੇ ਚਾਅ ਅਤੇ ਘਰੇਲੂ ਜ਼ਰੂਰਤਾਂ ਹਾਸਿਏ ਤੇ ਆ ਜਾਂਦੀਆਂ ਹਨ। ਜਿਸਦੇ ਚੱਲਦੇ ਕੇਂਦਰ ਸਰਕਾਰ ਵੱਲੋ ਰਸੋਈ ਗੈਸ ਵਿੱਚ ਕੀਤੇ ਵਾਧੇ ਨੂੰ ਲੈ ਕੇ ਅੱਜ ਐਤਵਾਰ ਨੂੰ ਅਸੀਂ ਸੜਕਾਂ ਉੱਤੇ ਉੱਤਰ ਸੰਘਰਸ਼ ਕਰਨ ਲਈ ਮਜ਼ਬੂਰ ਹੋਏ ਹਾਂ।