Guru Purab 2023 : ਢੋਲ ਦੀ ਥਾਪ 'ਤੇ ਨੱਚ ਕੇ ਗੁਰੂ ਘਰ 'ਚ ਸੀਸ ਨਿਵਾਉਂਦੀ ਇਹ ਘੋੜੀ ਹੈ ਖ਼ਾਸ, ਕਈ ਸਾਲਾਂ ਤੋਂ ਨਿਭਾਅ ਰਹੀ ਸੇਵਾ
🎬 Watch Now: Feature Video
ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਕਲਾ ਦੇ ਜੌਹਰ ਦਿਖਾਏ ਗਏ। ਪਰ ਇੱਕ ਘੋੜੀ, ਜੋ ਹਰ ਇਕ ਦਾ ਧਿਆਨ ਆਪਣੇ ਵੱਲ ਖਿੱਚਦੀ ਹੋਈ ਨਜ਼ਰ ਆਈ। ਵਿਸ਼ਾਲ ਪ੍ਰਭਾਤ ਫੇਰੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਢੋਲ ਦੀ ਥਾਪ 'ਤੇ ਨੱਚ ਰਹੀ ਸੀ। ਜਿਸ ਨੇ ਗੁਰੂ ਘਰ ਪਹੁੰਚਣ ਵਾਲੀਆਂ ਸੰਗਤਾਂ ਦਾ ਮਨ ਜਿੱਤ ਲਿਆ। ਇਸ ਸੰਬਧੀ ਗੱਲਬਾਤ ਕਰਦਿਆਂ ਘੋੜੀ ਦੇ ਮਾਲਿਕ ਗੁਰਮੀਤ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਲਾਗਲੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਹਰ ਗੁਰਪੁਰਬ ਮੌਕੇ ਆਪਣੀ ਘੋੜੀ ਦੇ ਨਾਲ ਇਹ ਸੇਵਾ ਨਿਭਾਉਦਾ ਹੈ। ਉਸਦੀ ਘੋੜੀ ਨੂਰਤ ਉਪਰ ਗੁਰੂ ਮਹਾਰਾਜ ਦੀ ਅਣੌਖੀ ਬਖਸ਼ੀਸ਼ ਹੈ ਜੋ ਸਤਿ ਸ੍ਰੀ ਅਕਾਲ ਬੁਲਾਉਣ 'ਤੇ ਸਿਰ ਹਿਲਾਉਂਦੀ ਹੈ ਅਤੇ ਢੋਲ ਦੀ ਥਾਪ ਉਪਰ ਨਗਰ ਕੀਰਤਨ ਅੱਗੇ ਨੱਚ ਕੇ ਸੰਗਤਾਂ ਦਾ ਮਨ ਮੋਹ ਲੈਂਦੀ ਹੈ। ਇਸ ਘੋੜੀ ਨਾਲ ਪਿਛਲੇ ਕਈ ਸਾਲਾਂ ਤੋਂ ਸੇਵਾ ਨਿਭਾਅ ਰਹੇ ਹਨ।