ਲੁਟੇਰਿਆਂ ਨੇ ਇੱਕ ਰਾਤ ਵਿੱਚ ਸੱਤ ਥਾਵਾਂ ਉੱਤੇ ਕੀਤੀ ਚੋਰੀ - Thieves stole 7 houses in one night in Garhshankar
🎬 Watch Now: Feature Video
ਬੀਤੀ ਰਾਤ ਗੜ੍ਹਸ਼ੰਕਰ ਅਧੀਨ ਆਉਂਦੇ ਕਸਬਾ ਮਾਹਿਲਪੁਰ ਵਿੱਖੇ ਚੋਰਾਂ ਵੱਲੋਂ ਲੱਗਭਗ 7 ਉਤੇ ਥਾਵਾਂ ਚੋਰਾਂ ਨੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਮਾਹਿਲਪੁਰ ਸ਼ਹਿਰ ਦੇ ਬੱਸ ਅੱਡੇ, ਇੱਕ ਦੁਕਾਨ ਅਤੇ ਸ਼ਹਿਰ ਦੇ ਬਾਹਰਲੇ ਪਾਸੇ ਸਥਿਤ ਧਾਰਮਿਕ ਸਥਾਨ ਤੇ ਅਣਪਛਾਤੇ ਚੋਰਾਂ ਨੇ ਧਾਵਾ ਬੋਲ ਕੇ ਇੱਕ ਬੱਸ ਦੀਆਂ ਦੋ ਬੈਟਰੀਆਂ, ਇੱਕ ਦੁਕਾਨ ਵਿਚ ਖ਼ੜੀ ਗੱਡੀ ਦੀ ਬੈਟਰੀ ਅਤੇ ਧਾਰਮਿਕ ਸਥਾਨ ਦੀ ਗੋਲ੍ਹਕ ਅਤੇ ਵੱਡੀ ਮਾਤਰਾ ਵਿਚ ਭਾਂਡੇ ਚੋਰੀ ਕਰ ਲਏ। ਪੀੜਿਤ ਔਰਤ ਦਲਜੀਤ ਕੌਰ ਪਤਨੀ ਗੁਰਮੇਜ ਸਿੰਘ ਵਾਸੀ ਲੰਗੇਰੀ ਨੇ ਦੱਸਿਆ ਕਿ ਚੋਰਾਂ ਨੇ ਘਰ ਦੇ ਜਿੰਦੇ ਤੋੜ ਕੇ ਅੰਦਰੋਂ 25 ਤੋਲੇ ਤੋਂ ਵੱਧ ਸੋਨਾ, 30 ਹਜ਼ਾਰ ਦੀ ਨਗਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਇਸ ਸਬੰਧ ਦੇ ਵਿੱਚ ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਉਨ੍ਹਾਂ ਵਲੋਂ ਚੋਰੀ ਦੀ ਥਾਵਾਂ ਦਾ ਦੌਰਾ ਕਰਕੇ ਮੁਕੱਦਮਾ ਦਰਜ਼ ਕਰ ਲਿਆ ਹੈ।
Last Updated : Feb 3, 2023, 8:26 PM IST