ਚੋਰਾਂ ਨੇ ਦੁਕਾਨ ਵਿੱਚ ਵੜ ਕੇ ਪਿਸਤੌਲ ਦੀ ਨੋਕ ਉਤੇ ਖੋਹੀ ਨਗਦੀ - Sri Muktsar Sahib latest news

🎬 Watch Now: Feature Video

thumbnail

By

Published : Dec 27, 2022, 2:31 PM IST

Updated : Feb 3, 2023, 8:37 PM IST

ਸ੍ਰੀ ਮੁਕਤਸਰ ਸਾਹਿਬ ਮਲੋਟ ਦੇ ਬੱਸ ਸਟੈਂਡ ਕੋਲ ਸੁਰਿੰਦਰਾ ਬਰਤਨ ਸਟੋਰ ਉਤੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੋ ਨਕਾਬਪੋਸ਼ ਨੌਜਵਾਨਾਂ ਨੇ ਪਿਸਤੌਲ ਦੀ ਨੋਕ ਉਤੇ ਦੁਕਾਨਦਾਰ ਤੋਂ ਕਰੀਬ 21 ਹਜਾਰ ਦੀ ਨਕਦੀ ਖੋਹ ਲਈ ਕੇ ਫਰਾਰ stole cash at gunpoint from shop in Sri Muktsar Sahib ਹੋ ਗਏ। ਮੌਕੇ ਉਤੇ ਪਹੁੰਚ ਕੇ ਥਾਣਾ ਸਿਟੀ ਮਲੋਟ ਦੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਵਿਚ ਲੁਟ-ਖੋਹ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦੁਕਾਨਦਾਰ ਦੇ ਬੇਟੇ ਕਰਨ ਨੇ ਦੱਸਿਆ ਕਿ ਉਸ ਦੇ ਪਿਤਾ ਘਰ ਗਏ ਹੋਏ ਸਨ ਤੇ ਉਹ ਦੁਕਾਨ ਤੇ ਇਕੱਲਾ ਸੀ ਤਾਂ ਦੋ ਨਕਾਬਪੋਸ਼ ਦੁਕਾਨ ਤੇ ਆਏ ਤੇ ਪਿਸਤੌਲ ਦੀ ਨੋਕ ਤੇ ਕਰੀਬ 21 ਹਜਾਰ ਲੈਕੇ ਫਰਾਰ ਹੋ ਗਏ। ਕਰਨ ਨੇ ਦੱਸਿਆ ਕਿ ਉਸ ਨੇ ਇਕ ਨਕਾਬਪੋਸ਼ ਨੂੰ ਪਕੜਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਏ। ਮੌਕੇ ਉਤੇ ਪਹੁੰਚ ਕੇ ASI ਕਰਨੈਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
Last Updated : Feb 3, 2023, 8:37 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.