ਕੜਾਕੇ ਦੀ ਠੰਡ ਵਿੱਚ ਠੰਡੇ ਫਰਸ਼ ਉੱਤੇ ਮਿਡ ਡੇ ਮੀਲ ਦਾ ਖਾਣਾ ਖਾਣ ਲਈ ਮਜਬੂਰ ਵਿਦਿਆਰਥੀ - ਸਟਾਫ ਨਾਲ ਮਾਮਲੇ ਸਬੰਧੀ ਗੱਲ ਕੀਤੀ ਗਈ
🎬 Watch Now: Feature Video
ਬਟਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੁਰਗੀ ਮੁਹੱਲਾ (Government Primary School Murgi Mohalla of Batala) ਵਿਖੇ ਬੱਚਿਆਂ ਨੂੰ ਠੰਡ ਦੇ ਮੌਸਮ ਵਿਚ ਫਰਸ਼ ਉੱਤੇ ਬਿਠਾਕੇ ਮਿਡ ਡੇ ਮੀਲ ਦਾ (Mid day meal sitting on the floor) ਖਾਣਾ ਦਿੱਤਾ ਜਾਂਦਾ ਹੈ, ਪਰ ਜਦ ਮੀਡਿਆ ਦੇ ਧਿਆਨ ਵਿੱਚ ਮਾਮਲਾ ਆਇਆ ਤਾਂ ਫਿਰ ਅਧਿਆਪਕ ਪਰਦੇ ਪਾਉਂਦੇ ਨਜ਼ਰ ਆਏ। ਅਧਿਆਪਕਾ ਨੇ ਦੱਸਿਆ ਕਿ ਜਗ੍ਹਾ ਥੋੜ੍ਹੀ ਹੈ ਬੱਚੇ ਜ਼ਿਆਦਾ ਹਨ ਜਿਸ ਕਰਕੇ ਇਹ ਸਾਰੀ ਸਮੱਸਿਆ ਆਈ ਹੈ ਅਤੇ ਸਾਡੇ ਵੱਲੋਂ ਦਰੀਆਂ ਵਿਸ਼ਾਕੇ ਹੀ ਖਾਣਾ ਦਿੱਤਾ ਜਾਂਦਾ ਹੈ,ਉਹਨਾਂ ਕਿਹਾ ਕਿ ਵਿਧਾਇਕ ਨਾਲ ਵੀ ਗੱਲ ਕੀਤੀ ਗਈ ਸੀ ਕਿ ਜਗ੍ਹਾ ਥੋੜੀ ਹੈ ਉਹਨਾਂ ਵਲੋਂ ਵੀ ਭਰੋਸਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਟਾਫ ਨਾਲ ਮਾਮਲੇ ਸਬੰਧੀ ਗੱਲ ਕੀਤੀ ਗਈ (The matter was discussed with the staff) ਹੈ ਅਤੇ ਅੱਜ ਜੋ ਗਲਤੀ ਹੋਈ ਹੈ ਉਹ ਮੁੜ ਦੁਬਾਰਾ ਨਹੀਂ ਹੋਵੇਗੀ।
Last Updated : Feb 3, 2023, 8:35 PM IST