Shimla Building Collapsed Video: ਸ਼ਿਮਲਾ 'ਚ ਸਲਾਟਰ ਹਾਊਸ ਢੇਰ, ਕਈ ਲੋਕਾਂ ਦੇ ਮਲਬੇ ਹੇਠ ਦਬੇ ਹੋਣ ਦਾ ਖ਼ਦਸ਼ਾ, ਦੇਖੋ ਵੀਡੀਓ - Shimla buildings collapsed
🎬 Watch Now: Feature Video

ਸ਼ਿਮਲਾ/ਹਿਮਾਚਲ ਪ੍ਰਦੇਸ਼: ਸ਼ਿਮਲਾ ਦੇ ਕ੍ਰਿਸ਼ਨਾ ਨਗਰ ਵਿੱਚ ਸਲਾਟਰ ਹਾਊਸ ਢਹਿ ਗਿਆ ਹੈ। ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ, 5 ਤੋਂ ਵੱਧ ਘਰ ਅਤੇ ਕਈ ਵਾਹਨ ਵੀ ਢਿੱਗਾਂ ਦੀ ਲਪੇਟ 'ਚ ਆ ਗਏ ਹਨ। ਡੀਸੀ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ। ਮੌਕੇ 'ਤੇ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਸਲਾਟਰ ਹਾਊਸ ਦੇ ਪਿੱਛੇ ਇਕ ਵੱਡਾ ਦਰੱਖਤ ਡਿੱਗ ਪਿਆ। ਇਸ ਤੋਂ ਬਾਅਦ ਸਲਾਟਰ ਹਾਊਸ ਢਹਿ ਗਿਆ। ਇਹ ਬੁੱਚੜਖਾਨਾ ਸ਼ਿਮਲਾ ਨਗਰ ਨਿਗਮ ਦਾ ਹੈ। ਕ੍ਰਿਸ਼ਨਾ ਨਗਰ ਵਿੱਚ ਪਹਿਲਾਂ ਵੀ ਕਈ ਵਾਰ ਅਜਿਹੇ ਹਾਦਸੇ ਵਾਪਰ ਚੁੱਕੇ ਹਨ ਕਿਉਂਕਿ ਇਹ ਕਲੋਨੀ ਡਰੇਨ ਦੇ ਨਾਲ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਮਲਬੇ 'ਚ ਦੱਬੇ ਹੋਏ ਹਨ। ਮੌਕੇ 'ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਪਹਿਲਾਂ ਹੀ ਤਰੇੜਾਂ ਪੈ ਗਈਆਂ ਸਨ। ਅਜਿਹੇ 'ਚ ਲੋਕ ਆਪਣਾ ਸਮਾਨ ਵੀ ਬਾਹਰ ਕੱਢ ਰਹੇ ਸਨ। ਸ਼ਿਮਲਾ ਦੇ ਡੀਸੀ ਆਦਿਤਿਆ ਨੇਗੀ ਨੇ ਦੱਸਿਆ ਕਿ ਸਾਵਧਾਨੀ ਦੇ ਤੌਰ 'ਤੇ ਚਾਰ-ਪੰਜ ਘਰਾਂ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਗਿਆ ਸੀ।