ਪਲਾਟਾਂ ਵਿੱਚ ਬਣੇ ਕਮਰਿਆਂ ਨੂੰ BDPO ਵੱਲੋਂ ਢਾਹੁਣ ਦੇ ਵਿਰੋਧ ਵਿੱਚ ਮਜ਼ਦੂਰ - ਪਲਾਟਾਂ ਵਿੱਚ ਬਣੇ ਕਮਰਿਆਂ ਨੂੰ BDPO ਵੱਲੋਂ ਢਾਹੁਣ
🎬 Watch Now: Feature Video
ਫਿਰੋਜ਼ਪੁਰ ਪਿਛਲੇ ਦਿਨੀਂ ਜੀਰਾ ਦੇ ਪਿੰਡ ਚੱਬਾ ਦੇ 70 ਤੋਂ 80 ਪਰਿਵਾਰਾਂ ਦੇ ਪਲਾਟਾਂ ਵਿੱਚ ਬਣੇ ਕਮਰਿਆਂ ਨੂੰ ਬੀਡੀਪੀਓ ਵੱਲੋਂ ਢਾਹੁਣ ਦੇ ਆਦੇਸ਼ ਦਿੱਤੇ ਗਏ ਉਸ ਨੂੰ ਲੈ ਕੇ ਮਜ਼ਦੂਰਾਂ ਵੱਲੋਂ ਸਖ਼ਤ ਐਕਸ਼ਨ ਲੈਣ ਦਾ ਮਨ ਬਣਾ ਲਿਆ ਗਿਆ ਹੈ। ਇਸ ਤਹਿਤ ਉਨ੍ਹਾਂ ਨੇ ਸੂਬਾ ਪ੍ਰਧਾਨ ਐਡਵੋਕੇਟ ਗਗਨਦੀਪ ਕੌਰ ਦਲਿਤ ਦਾਸਤਾ ਵਿਰੋਧੀ ਅੰਦੋਲਨ ਨੂੰ ਜ਼ੀਰਾ ਬੁਲਾਇਆ ਤੇ ਵੱਡੀ ਗਿਣਤੀ ਵਿਚ ਇਕੱਠੇ ਹੋਕੇ ਪ੍ਰਸ਼ਾਸਨ ਦੀਆਂ ਅੱਖਾਂ ਖੋਲ੍ਹਣ ਲਈ ਮੇਨ ਬਾਜ਼ਾਰ ਤੋਂ ਲੈ ਕੇ ਸਾਰੇ ਸ਼ਹਿਰ ਦਾ ਚੱਕਰ ਲਗਾਇਆ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅੰਤ ਵਿੱਚ ਉਹ ਬਾਬਾ ਮੋਜਦੀਨ ਜੀ ਦੇ ਡੇਰੇ ਤੇ ਜਾਕੇ ਬੈਠੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਗਗਨਦੀਪ ਕੌਰ ਨੇ ਕਿਹਾ ਕਿ 72 ਵੇ ਸੰਵਿਧਾਨ ਦਿਵਸ ਮੌਕੇ ਬੋਲਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਜੋ ਮਜ਼ਦੂਰ ਪਹਿਲਾਂ ਹੀ ਦੱਬੇ-ਕੁਚਲੇ ਹੋਏ ਹਨ ਉਨ੍ਹਾਂ ਨੂੰ ਹੋਰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। protest of labourmans against demolition of rooms built in plots by BDPO in Ferozepur
Last Updated : Feb 3, 2023, 8:33 PM IST