ਪੋਸਟਮਾਰਟਮ ਲਈ ਕਬਰ ’ਚੋਂ ਕੱਢੀ 4 ਦਿਨਾਂ ਦੇ ਬੱਚੇ ਦੀ ਲਾਸ਼, ਪਿਤਾ ਉੱਤੇ ਲੱਗੇ ਬੱਚੇ 'ਤੇ ਤਸ਼ੱਦਦ ਦੇ ਇਲਜ਼ਾਮ
🎬 Watch Now: Feature Video
ਜਲੰਧਰ : ਕੁਝ ਦਿਨ ਪਹਿਲਾਂ ਫਿਲੌਰ ਦੇ ਪਿੰਡ ਚੱਕ ਸਾਹਬੂ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਚਾਰ ਦਿਨ ਦੇ ਨਵਜਨਮੇ ਬੱਚੇ ਦੀ ਮੌਤ ਸਬੰਧੀ ਪੁਲਿਸ ਨੁੰ ਸ਼ਿਕਾਇਤ ਦਿੱਤੀ ਸੀ। ਜਿਸ ਵਿਚ ਉਸਨੇ ਆਪਣੇ ਪਤੀ ਉਤੇ ਬੱਚੇ ਨੂੰ ਮਾਰਨ ਅਤੇ ਦਫਨਾਉਣ ਦੇ ਇਲਜ਼ਾਮ ਲਾਏ। ਇਸ ਤਹਿਤ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਮ੍ਰਿਤ ਬੱਚੇ ਦੀ ਲਾਸ਼ ਨੂੰ ਜ਼ਮੀਨ ਹੇਠੋਂ ਕਢਿਆ ਗਿਆ, ਤਾਂ ਜੋ ਬੱਚੇ ਦਾ ਪੋਸਟਮਾਰਟਮ ਕਰਵਾਇਆ ਜਾ ਸਕੇ। ਦਰਅਸਲ ਪੀੜਤ ਔਰਤ ਦਾ ਇਲਜ਼ਾਮ ਹੈ ਕਿ ਕੁਝ ਦਿਨ ਪਹਿਲਾਂ ਜਦੋਂ ਉਸਦੇ ਬੱਚੇ ਦਾ ਜਨਮ ਹੋਇਆ ਤਾਂ ਉਸਦੇ ਪਤੀ ਜੀਤੂ ਨੇ ਨਵਜਨਮੇ ਬੱਚੇ ਨੂੰ ਕੜਕਦੀ ਠੰਢ ਵਿੱਚ ਬਾਹਰ ਵਰਾਂਡੇ ਵਿੱਚ ਪਾ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ ਸੀ। ਜਿਸ ਕਾਰਨ ਬੱਚੇ ਦੀ ਮੌਤ ਹੋ ਗਈ ਸੀ। ਪੁਲਿਸ ਨੇ ਹੁਣ ਸ਼ਿਕਾਇਤ ਦੇ ਅਧਾਰ 'ਤੇ ਕਬਰਿਸਤਾਨ ਦੀ ਜ਼ਮੀਨ ਵਿੱਚ ਦਫ਼ਨ ਕੀਤੀ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਸਨ, ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆ ਅੱਪਰਾ ਪੁਲਿਸ ਦੇ ਇੰਚਾਰਜ ਸੁਖਵਿੰਦਰਪਾਲ ਸਿੰਘ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ.ਨਕੋਦਰ ਅਤੇ ਹੋਰਨਾਂ ਪ੍ਰਸ਼ਾਸਨਨਿਕ ਅਧਿਕਾਰੀਆਂ ਦੀ ਦੇਖਰੇਖ ਹੇਠ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਰੱਖਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਜੋ ਵੀ ਰਿਪੋਰਟ ਆਵੇਗੀ ਮਾਨਯੋਗ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ।