ਸੜਕ ਕੰਢੇ ਸੁੱਤੇ ਬਜ਼ੁਰਗ ਨੂੰ ਸਮਾਜ ਸੇਵੀ ਤੇ ਪੁਲਿਸ ਨੇ ਕੀਤਾ ਰੈਸਕਿਊ, ਸੁਰੱਖਿਅਤ ਥਾਂ 'ਤੇ ਪਹੁੰਚਾਇਆ - Amritsar Social Worker
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/15-01-2024/640-480-20512406-thumbnail-16x9-ap.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Jan 15, 2024, 5:01 PM IST
ਅੰਮ੍ਰਿਤਸਰ ਦਿੱਲੀ ਮੁੱਖ ਮਾਰਗ 'ਤੇ ਕਸਬਾ ਰਈਆ ਤੋਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਅੱਧੀ ਰਾਤ ਨੂੰ ਲੋਕਾਂ ਨੂੰ ਕੰਬਲ ਅਤੇ ਕੱਪੜੇ ਵੰਡਣ ਦੀ ਸੇਵਾ ਕਰਨ ਵਾਲੇ ਨੌਜਵਾਨਾਂ ਦੀ ਸੰਸਥਾ ਨੂੰ ਸੜਕ ਕਿਨਾਰੇ ਇੱਕ ਤਰਪਾਲ ਪਈ ਨਜ਼ਰ ਆਈ। ਜਦੋਂ ਨੌਜਵਾਨਾਂ ਨੇ ਇਸ ਦੇ ਕਰੀਬ ਜਾ ਕੇ ਦੇਖਿਆ ਤਾਂ ਉਸ ਤਰਪਾਲ ਵਿੱਚ ਇੱਕ ਬਜ਼ੁਰਗ ਵਿਅਕਤੀ ਸੌ ਰਿਹਾ ਸੀ। ਸਮਾਜ ਸੇਵੀ ਤੇ ਪੁਲਿਸ ਨੇ ਦੱਸਿਆ ਕਿ ਕੋਹਰੇ ਕਾਰਨ ਰਾਤ ਨੂੰ ਵਾਹਨ ਇੱਥੇ ਤੇਜ਼ ਰਫ਼ਤਾਰ ਲੰਘਦੇ ਹਨ, ਜ਼ੀਰੋ ਵਿਜ਼ੀਬਿਲਟੀ ਹੋਣ ਕਾਰਨ ਇਸ ਨਾਲ ਕੋਈ ਵੀ ਮੰਦਭਾਗਾ ਹਾਦਸਾ ਵਾਪਰ ਸਕਦਾ ਹੈ। ਹਾਲਾਂਕਿ, ਮਾਨਸਿਕ ਤੌਰ ਉੱਤੇ ਪਰੇਸ਼ਾਨ ਇਹ ਬਜ਼ੁਰਗ ਤਰਪਾਲ ਤੇ ਸੜਕ ਦਾ ਕੰਢਾ ਨਹੀਂ ਛੱਡਣਾ ਚਾਹੁੰਦਾ ਸੀ, ਪਰ ਪੁਲਿਸ ਨੇ ਰੈਸਕਿਊ ਕਰ ਕੇ ਉਸ ਨੂੰ ਸੁਰੱਖਿਅਤ ਥਾਂ ਉੱਤੇ ਪਹੁੰਚਾਇਆ।