ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ NIELIT ਵਿੱਦਿਅਕ ਸੰਸਥਾ ਦਾ ਕੀਤਾ ਦੌਰਾ - NIELIT Ropar Campus
🎬 Watch Now: Feature Video
ਰੂਪਨਗਰ: ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ MLA Advocate Dinesh Chadha ਅੱਜ ਵੀਰਵਾਰ ਨੂੰ ਆਈਆਈਟੀ ਵਿੱਦਿਅਕ ਸੰਸਥਾਨ ਵਿੱਚ ਪੁੱਜੇ। ਜਿੱਥੇ ਉਨ੍ਹਾਂ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ ਨਾਈਲਿਟ ਤੋਂ ਅਹਿਮ ਜਾਣਕਾਰੀ ਲੋਕਾਂ ਨੂੰ ਦਿੱਤੀ। ਇਸ ਦੌਰਾਨ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਇਨ੍ਹਾਂ ਵਿੱਦਿਅਕ ਸੰਸਥਾਵਾਂ ਦਾ ਬਹੁਤੇ ਨੌਜਵਾਨਾਂ ਨੂੰ ਪਤਾ ਨਹੀਂ ਹੈ, ਜਿਸ ਕਾਰਨ ਇਨ੍ਹਾਂ ਵਿੱਦਿਅਕ ਸੰਸਥਾਵਾਂ ਦਾ ਪੂਰਾ ਫ਼ਾਇਦਾ ਨੌਜਵਾਨਾਂ ਵੱਲੋਂ ਨਹੀਂ ਉਠਾਇਆ ਜਾ ਰਿਹਾ। ਵਿਧਾਇਕ ਚੱਠਾ ਨੇ ਕਿਹਾ ਕਿ ਇਸ ਵਿੱਦਿਅਕ ਅਦਾਰੇ ਵਿੱਚ ਕਈ ਅਜਿਹੇ ਕੋਰਸ ਹੋ ਰਹੇ ਹਨ, ਜਿਨ੍ਹਾਂ ਨੂੰ ਕਰਨ ਤੋਂ ਬਾਅਦ ਰੁਜ਼ਗਾਰ ਹਾਸਲ ਕਰਨਾ ਔਖਾ ਨਹੀਂ ਹੁੰਦਾ ਹੈ। MLA Advocate Dinesh Chadha visited NIELIT Rupnagar
Last Updated : Feb 3, 2023, 8:30 PM IST