4 ਕਿਲੋ 100 ਗ੍ਰਾਮ ਅਫੀਮ ਸਣੇ 2 ਗ੍ਰਿਫ਼ਤਾਰ - Mansa latest news in Punjabi
🎬 Watch Now: Feature Video
ਮਾਨਸਾ ਪੁਲਿਸ ਵੱਲੋ 2 ਵਿਅਕਤੀਆਂ ਤੋਂ 4 ਕਿਲੋ 100 ਗ੍ਰਾਮ ਅਫੀਮ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਨੂੰ ਗਿ੍ਫ਼ਤਾਰ ਕਰਕੇ ਜਾਂਚ ਸੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਿਕ ਇਨ੍ਹਾਂ ਵਿਅਕਤੀਆਂ ਤੇ ਪਹਿਲਾਂ ਵੀ ਐਨਡੀਪੀਸੀ ਐਕਟ ਵੱਖ-ਵੱਖ ਥਾਣਿਆ ਦੇ ਵਿੱਚ ਮਾਮਲੇ ਦਰਜ ਹਨ। ਨਸ਼ਿਆ ਦੇ ਖਿਲਾਫ਼ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਮਾਨਸਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਡੀਐਸਪੀ (ਡੀ) ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਮਾਨਸਾ ਨੇ ਦੀਪਕ ਕੁਮਾਰ ਵਾਸੀ ਬਰੇਟਾ ਨੂੰ 2 ਕਿਲੋ 600 ਗ੍ਰਾਮ ਅਫੀਮ ਤੇ ਸਮੇਤ ਸਵਿੱਫਟ ਕਾਰ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਬਲਵਿੰਦਰ ਸਿੰਘ ਵਾਸੀ ਟੋਡਰਪੁਰ ਤੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕਰਕੇ ਥਾਣਾ ਬੋਹਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਨਾਂ ਵਿਅਕਤੀਆਂ ਤੇ ਪਹਿਲਾਂ ਵੀ ਵੱਖ-ਵੱਖ ਥਾਣਿਆ ਦੇ ਵਿੱਚ ਐਨਡੀਪੀਸੀ ਐਕਟ ਦੇ ਤਹਿਤ (News of MansaMansa latest news in Punjabi) ਮਾਮਲੇ ਦਰਜ ਹਨ।
Last Updated : Feb 3, 2023, 8:35 PM IST