ਨਿੱਜੀ ਕੰਪਨੀ ਨੇ ਲਾਇਆ ਕਰੋੜਾਂ ਦਾ ਚੂਨਾ; ਇਨਸਾਫ ਲਈ ਲੋਕ ਵਿਧਾਇਕ ਕੋਲ ਪਹੁੰਚੇ, ਵਿਧਾਇਕ ਨੇ ਕੰਪਨੀ ਸੀਲ ਕਰਨ ਦੇ ਦਿੱਤੇ ਹੁਕਮ
🎬 Watch Now: Feature Video
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪ੍ਰਾਈਵੇਟ ਕੰਪਨੀ ਜਸਰਾਜ (Private Company Jasraj) ਹੱਥੋਂ ਪੈਸੇ ਦੁੱਗਣੇ ਕਰਨ ਦੇ ਚੱਕਰ ਵਿੱਚ ਹਜ਼ਾਰ ਲੋਕ ਕਰੋੜਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਹਨ। ਇਸ ਤੋਂ ਬਾਅਦ ਵੱਖ-ਵੱਖ ਪਿੰਡਾਂ ਦੇ ਲੋਕ ਜ਼ਿਲ੍ਹੇ ਦੀ ਮਿੰਨੀ ਸਕੱਤਰੇਤ ਵਿਖੇ ਪਹੁੰਚੇ ਅਤੇ ਸਥਾਨਕ ਵਿਧਾਇਕ ਨਾਲ ਮੁਲਾਕਾਤ ਕੀਤੀ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਕੰਪਨੀ ਨੇ ਪਹਿਲਾਂ ਉਨ੍ਹਾਂ ਦਾ ਭਰੋਸਾ ਜਿੱਤਿਆ ਅਤੇ ਜਦੋਂ ਹਜ਼ਾਰਾਂ ਲੋਕਾਂ ਦੇ ਪੈਸੇ ਉਨ੍ਹਾਂ ਕੋਲ ਜਮ੍ਹਾਂ ਹੋ ਗਏ ਤਾਂ ਉਨ੍ਹਾਂ ਨੇ ਲੋਕਾਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਲੋਕਾਂ ਨੇ ਸਥਾਨਕ ਪੁਲਿਸ ਉੱਤੇ ਵੀ ਮੁਲਜ਼ਮਾਂ ਖ਼ਿਲਾਫ਼ ਢਿੱਲੀ ਕਾਰਵਾਈ ਕਰਨ ਦੇ ਇਲਜ਼ਾਮ ਲਾਏ ਹਨ। ਦੂਜੇ ਪਾਸੇ ਪੂਰੇ ਮਾਮਲੇ ਨੂੰ ਸੁਣਨ ਮਗਰੋਂ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਤੁਰੰਤ ਪ੍ਰਭਾਵ ਨਾਲ ਕੰਪਨੀ ਨੂੰ ਸੀਲ ਕਰਨ ਦਾ ਹੁਕਮ (Order to seal the company) ਦਿੰਦਿਆਂ ਐੱਮਡੀ ਅਤੇ ਹੋਰ ਮੁਲਜ਼ਮਾਂ ਨੂੰ ਹਫਤੇ ਅੰਦਰ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ।