ਸਿਹਤ ਵਿਭਾਗ ਵੱਲੋਂ ਮਠਿਆਈ ਅਤੇ ਦੁੱਧ ਦੀਆਂ ਦੁਕਾਨ ਉੱਤੇ ਰੇਡ ਕਰਕੇ ਲਏ ਗਏ ਸੈਂਪਲ - ਦੁੱਧ ਦੀ ਡੇਅਰੀ ਤੋਂ ਸੈਂਪਲ ਲਏ ਗਏ
🎬 Watch Now: Feature Video
ਬਰਨਾਲਾ ਸ਼ਹਿਰ ਵਿੱਚ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ (Food Safety Wing of Health Department) ਵੱਲੋਂ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਮਠਿਆਈਆਂ ਦੀਆਂ ਦੁਕਾਨਾਂ, ਦੁੱਧ ਦੀਆਂ ਡੇਅਰੀਆਂ ਉਪਰ ਰੇਡ ਕਰਕੇ ਵੱਖ ਵੱਖ ਚੀਜ਼ਾਂ ਦੇ ਸੈਂਪਲ ਭਰੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਫੂਡ ਸੇਫਟੀ ਅਫ਼ਸਰ ਹਰਸਿਮਰਨ ਕੌਰ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਅੱਜ ਜ਼ਿਲ੍ਹੇ ਦੀਆਂ ਵੱਖ-ਵੱਖ ਮਠਿਆਈਆਂ ਦੀਆਂ ਦੁਕਾਨਾਂ ਅਤੇ ਦੁੱਧ ਦੀਆਂ ਡੇਅਰੀਆਂ ਤੋਂ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਬਰਨਾਲਾ ਦੀਆਂ ਤਿੰਨ ਮਠਿਆਈਆਂ ਦੀਆਂ ਦੁਕਾਨਾਂ ਅਤੇ ਇੱਕ ਦੁੱਧ ਦੀ ਡੇਅਰੀ ਤੋਂ ਸੈਂਪਲ ਲਏ ਗਏ (Samples were taken from the milk dairy) ਹਨ ਅਤੇ ਉਨ੍ਹਾਂ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਜਾ ਰਿਹਾ ਹੈ। ਉਥੇ ਹੀ ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਗਾਹਕਾਂ ਨੂੰ ਚੰਗੀ ਕੁਆਲਿਟੀ ਅਤੇ ਚੰਗੀਆਂ ਵਸਤੂਆਂ ਹੀ ਵੇਚੀਆਂ ਜਾਣ।
Last Updated : Feb 3, 2023, 8:29 PM IST