Gold model of Chandrayaan: ਸੋਨੇ ਨਾਲ ਬਣਿਆ ਡੇਢ ਇੰਚ ਦਾ ਚੰਦਰਯਾਨ, ਸਾਹਮਣੇ ਆਇਆ ਵੀਡੀਓ
🎬 Watch Now: Feature Video
Gold model of Chandrayaan: ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਰਹਿਣ ਵਾਲੇ ਇੱਕ ਸ਼ਖ਼ਸ ਨੇ 4 ਗ੍ਰਾਮ ਸੋਨੇ ਦੀ ਵਰਤੋਂ ਕਰਕੇ ਚੰਦਰਯਾਨ-3 ਦਾ ਮਾਡਲ ਤਿਆਰ ਕੀਤਾ ਹੈ। ਇਹ 1.5 ਇੰਚ ਲੰਬਾ ਮਾਡਲ ਹੈ। ਚੰਦਰਯਾਨ-3 ਦਾ ਚੰਦਰ ਲੈਂਡਰ ਵਿਕਰਮ ਭਲਕੇ ਭਾਵ 23 ਅਗਸਤ ਨੂੰ ਚੰਨ 'ਤੇ ਸਾਫਟ ਲੈਂਡਿੰਗ ਲਈ ਤਿਆਰ ਹੈ। ਕਲਾਕਾਰ ਮਰਿਯੱਪਨ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਮਹੱਤਵਪੂਰਨ ਘਟਨਾ ਹੁੰਦੀ ਹੈ ਤਾਂ ਉਹ ਸੋਨੇ ਦੀ ਵਰਤੋਂ ਕਰਕੇ ਛੋਟੇ ਮਾਡਲ ਬਣਾਉਂਦਾ ਹਾਂ। ਇਹ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ। ਚੰਦਰਯਾਨ ਪ੍ਰਾਜੈਕਟ ਵਿੱਚ ਸ਼ਾਮਲ ਸਾਰੇ ਵਿਗਿਆਨੀਆਂ ਦਾ ਧੰਨਵਾਦ ਕਰਨ ਲਈ, ਉਸ ਨੇ 4 ਗ੍ਰਾਮ ਸੋਨੇ ਦੀ ਵਰਤੋਂ ਕਰਕੇ ਇਸ ਮਾਡਲ ਨੂੰ ਡਿਜ਼ਾਈਨ ਕੀਤਾ ਹੈ। ਮਾਡਲ ਨੂੰ ਡਿਜ਼ਾਈਨ ਕਰਨ ਵਿੱਚ ਉਸ ਨੂੰ 48 ਘੰਟੇ ਲੱਗੇ। ਸੋਨੇ ਨਾਲ ਬਣਿਆ ਇਹ ਛੋਟਾ ਚੰਦਰਯਾਨ-3 ਮਾਡਲ ਬਹੁਤ ਆਕਰਸ਼ਕ ਦਿਖਾਈ ਦਿੰਦਾ ਹੈ।