ਨੌਜਵਾਨ ਬਣਿਆ ਬੇਸਹਾਰਾ ਲੋਕਾਂ ਲਈ ਮਸੀਹਾ, ਵੇਖੋ ਕਿਵੇਂ ਕਰ ਸੇਵਾ - ਗੁਰਦਾਸਪੁਰ
🎬 Watch Now: Feature Video
ਵੀਡੀਓ ਵਿੱਚ ਜੋ ਨੌਜਵਾਨ ਦਿਖਾਈ ਦੇ ਰਿਹਾ ਹੈ, ਉਹ ਗੁਰਦਾਸਪੁਰ ਦਾ ਹੈ ਜਿਸ ਦਾ ਨਾਮ ਬਚਿੱਤਰ ਸਿੰਘ ਹੈ। ਉਸ ਦੀ ਉਮਰ ਮਹਿਜ 30 ਸਾਲ ਹੈ ਤੇ ਪਿਛਲੇ ਛੇ ਸਾਲ ਤੋਂ ਉਹ ਸੇਵਾ ਕਰ (Bachitar Singh help to Needy People) ਰਹੇ ਹਨ। ਬਚਿੱਤਰ ਸਿੰਘ 20 ਦੇ ਕਰੀਬ ਦਿਮਾਗੀ ਤੌਰ ਉੱਤੇ ਪਰੇਸ਼ਾਨ ਲੋਕਾਂ ਦੀ ਸੇਵਾ ਕਰ ਰਿਹਾ ਹੈ। ਇਸ ਸੰਬਧੀ ਬਚਿੱਤਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਨੂੰ ਸ਼ੁਰੂ ਤੋਂ ਸੇਵਾ ਕਰਨ ਦਾ ਸ਼ੌਕ ਸੀ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਦਿਮਾਗੀ ਤੌਰ ਉੱਤੇ ਸਹੀ ਨਹੀਂ ਹੁੰਦੇ ਤੇ ਲੋਕ ਵੀ ਉਨ੍ਹਾਂ ਨੂੰ (Seva Society in Dinanagar in Gurdaspur ) ਆਪਣੇ ਘਰਾਂ ਵਿਚ ਨਹੀਂ ਰੱਖਦੇ। ਉਨ੍ਹਾਂ ਨੂੰ ਅਸੀਂ ਆਪਣੇ ਆਸ਼ਰਮ ਵਿੱਚ ਰਖਦੇ ਹਾਂ। ਉਸ ਨੇ ਦੱਸਿਆ ਕਿ ਮੈਨੂੰ ਇਨ੍ਹਾਂ ਦੀ ਸੇਵਾ ਕਰਨ ਦਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਤੇ ਮੈਂ 15 - 15 ਦਿਨ ਤੱਕ ਆਪਣੇ ਘਰ ਤੱਕ ਨਹੀਂ ਜਾਂਦਾ।
Last Updated : Feb 3, 2023, 8:38 PM IST