ਗੱਡੀ ਅਤੇ ਮੋਟਰਸਾਈਕਲ ਦੀ ਟੱਕਰ, ਮੋਟਰਸਾਈਕਲ ਸਵਾਰ ਦੀ ਹੋਈ ਮੌਕੇ 'ਤੇ ਮੌਤ - ਗੱਡੀ ਅਤੇ ਮੋਟਰਸਾਈਕਲ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-17359480-thumbnail-3x2-aa.jpg)
ਦਸੂਹਾ ਹਾਜੀਪੁਰ ਮੁੱਖ ਸੜਕ 'ਤੇ ਪੈਂਦੇ ਅੱਡਾ ਸਿੰਘਪੁਰ ਨਜ਼ਦੀਕ ਅੱਜ ਯਾਨੀ 29 ਦਸੰਬਰ ਨੂੰ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਕੇ ਉਤੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦਸੂਹਾ ਵਲੋਂ ਆ ਰਹੀ ਪਿਕਅਪ ਗੱਡੀ ਅਤੇ ਹਾਜੀਪੁਰ ਵਲੋਂ ਆ ਰਹੇ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਜ਼ੋਰਦਾਰ ਟੱਕਰ ਹੋ ਗਈ, ਜਿਸ ਵਿੱਚ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਦਿੰਦੇ ਥਾਣਾ ਦਸੂਹਾ ਦੇ ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਬਦਰੀ ਨਾਥ ਪੁੱਤਰ ਦੇਵਤਾ ਦੀਨ ਨਿਵਾਸੀ ਉਤਰ ਪ੍ਰਦੇਸ਼ ਜੋ ਕਿ ਹਾਜੀਪੁਰ ਨਜ਼ਦੀਕ ਦਗਨ ਭੱਠੇ ਉਤੇ ਮਜ਼ਦੂਰੀ ਕਰਦਾ ਸੀ। ਦਸੂਹਾ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਦਸੂਹਾ ਭੇਜ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
Last Updated : Feb 3, 2023, 8:37 PM IST