ਮਾਨਸਿਕ ਰੋਗੀ 'ਤੇ ਬੇਅਦਬੀ ਦੀ ਕੋਸ਼ਿਸ਼ ਦਾ ਇਲਜ਼ਾਮ ! - ਸ੍ਰੀ ਕੀਰਤਪੁਰ ਸਾਹਿਬ ਰੂਪਨਗਰ
🎬 Watch Now: Feature Video
ਰੂਪਨਗਰ: ਸ੍ਰੀ ਕੀਰਤਪੁਰ ਸਾਹਿਬ ਰੂਪਨਗਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਭਰਤਗੜ੍ਹ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਦਾ ਸੇਵਾਦਾਰਾਂ ਵੱਲੋਂ ਖੰਡਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਬੀਤੇ ਦਿਨੀਂ ਤੜਕਸਾਰ ਵੇਲੇ ਜਦੋਂ ਗ੍ਰੰਥੀ ਸਿੰਘ ਵੱਲੋਂ ਪਾਠ ਕੀਤਾ ਜਾ ਰਿਹਾ ਸੀ ਤਾਂ ਇਕ ਭੁਝੰਗੀ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਹੱਦ ਵਿੱਚ ਰੌਲਾ ਤੇ ਸ਼ੋਰ ਸ਼ਰਾਬਾ ਪਾਇਆ ਜਾ ਰਿਹਾ ਸੀ। ਇਸ ਮੌਕੇ 'ਤੇ ਤੈਨਾਤ ਸੇਵਾਦਾਰਾਂ ਨੇ ਜਦੋਂ ਉਸ ਨੌਜਵਾਨ ਨੂੰ ਪਕੜਿਆ ਅਤੇ ਪਾਠ ਚੱਲਦੇ ਦੌਰਾਨ ਰੌਲਾ ਨਾ ਪਾਉਣ ਦੀ ਗੱਲ ਆਖੀ ਗਈ ਤਾਂ ਉਸ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਪਏ ਸ਼ਸਤਰਾਂ ਵਿੱਚੋਂ ਚੱਕਰ ਚੱਕ ਕੇ ਸੇਵਾਦਾਰਾਂ ਦੇ ਮਾਰਨ ਲੱਗਾ ਤਾਂ ਸੇਵਾਦਾਰਾਂ ਵੱਲੋਂ ਉਸ ਨੌਜਵਾਨ ਨੂੰ ਪੁਲਿਸ ਹਵਾਲੇ ਕੀਤਾ ਗਿਆ।
Last Updated : Feb 3, 2023, 8:17 PM IST