thumbnail

'ਕਿਸੀ ਸੇ ਨਾ ਕਹਿਣਾ' ਦੀ ਸਟਾਰਕਾਸਟ ਨਾਲ ਖ਼ਾਸ ਗੱਲਬਾਤ

By

Published : Sep 11, 2019, 9:39 PM IST

ਚੰਡੀਗੜ੍ਹ:  ਬਾਲੀਵੁੱਡ ਦੀ ਨਵੀਂ ਜੋੜੀ ਨਿਹਾਰਿਕਾ ਰਾਏਜ਼ਾਦਾ ਅਤੇ ਰਾਜਬੀਰ ਵਤਸ ਇਕੱਠੇ ਪਹਿਲੀ ਵਾਰ ਫ਼ਿਲਮ 'ਕਿਸੀ ਸੇ ਨਾ ਕਹਿਣਾ' 'ਚ ਸਿਲਵਰ ਸਕਰੀਨ ਸ਼ੇਅਰ ਕਰਨਗੇ।  ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਉਨ੍ਹਾਂ ਨੇ ਫ਼ਿਲਮ ਨੂੰ ਲੈ ਕੇ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਦੀ ਕਹਾਣੀ ਬਾਕੀਆਂ ਫ਼ਿਲਮਾਂ ਦੀ ਕਹਾਣੀ ਨਾਲੋਂ ਕਾਫ਼ੀ ਵੱਖ ਹੋਵੇਗੀ ਤੇ ਫ਼ਿਲਮ ਵਿੱਚ ਕੁਝ ਅਜਿਹੇ ਪਹਿਲੂਆਂ ਨੂੰ ਦਿਖਾਇਆ ਗਿਆ ਹੈ ਜੋ ਪਹਿਲਾਂ ਕਦੇ ਕਿਸੇ ਵੀ ਫ਼ਿਲਮ ਵਿੱਚ ਦੇਖਣ ਨੂੰ ਨਹੀਂ ਮਿਲੇ ਹਨ। ਇਹ ਫ਼ਿਲਮ ਰੋਮਾਂਸ ਅਤੇ ਹਾਸੇ ਨਾਲ ਭਰਪੂਰ ਹੋਵੇਗੀ। ਜ਼ਿਕਰਯੋਗ ਹੈ ਕਿ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ, ਮੋਹਾਲੀ ਤੇ ਕਰਨਾਲ ਵਿੱਚ ਹੋਈ ਹੈ। ਇਸ ਫ਼ਿਲਮ ਦੀ ਅੱਧੇ ਤੋਂ ਜ਼ਿਆਦਾ ਸ਼ੂਟਿੰਗ ਪੂਰੀ ਹੋ ਗਈ ਹੈ। ਫ਼ਿਲਮ ਅਗਲੇ ਸਾਲ 3 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਤੇ ਫ਼ਿਲਮ ਨੂੰ ਯੁਧਿਸ਼ਟਰ ਓਮ ਪ੍ਰਕਾਸ਼ ਡਾਇਰੈਕਟ ਕਰ ਰਹੇ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.