ਬੀ.ਐੱਸ.ਐੱਫ ਦੇ ਹੱਥ ਲੱਗੀ ਵੱਡੀ ਸਫ਼ਲਤਾ - ਬੀ.ਐੱਸ.ਐੱਫ ਨੇ 22 ਪੈਕੇਟ ਹੈਰੋਇਨ ਤੇ ਹਥਿਆਰ ਕੀਤੇ ਬਰਾਮਦ
🎬 Watch Now: Feature Video
ਗੁਰਦਾਸਪੁਰ ਵਿਖੇ ਬੀਐਸਐਫ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਥੇ ਬਾਰਡਰ ਦੇ ਆਊਟ ਪੋਸਟ ਚੌਂਤਰਾ ਵਿਖੇ ਬੀਐੱਸਐੱਫ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀਐੱਸਐੱਫ ਗੁਰਦਾਸਪਰ ਦੇ ਡੀਆਈਜੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸਵੇਰੇ 3:50 ਵਜੇ ਬੀਐਸਐਫ ਦੇ ਜਵਾਨ ਨੇ ਸਰਹੱਦ 'ਤੇ ਹੱਲਚਲ ਵੇਖੀ ਤਾਂ ਉਨ੍ਹਾਂ ਤਸਕਰਾਂ ਨੂੰ ਲਲਕਾਰਦਿਆਂ ਫਾਈਰਿੰਗ ਕੀਤੀ। ਇਸ ਤੋਂ ਬਾਅਦ ਜਵਾਨਾਂ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਸਰਚ ਅਭਿਆਨ ਦੇ ਦੌਰਾਨ ਇਥੇ 22 ਪੈਕੇਟ ਹੈਰੋਇਨ, ਹਥਿਆਰ, 90 ਜ਼ਿੰਦਾ ਕਾਰਤੂਸ ਤੇ ਦੋ ਚਾਈਨਾ ਮੇਡ ਪਿਸਟਲਾਂ, 2 ਮੋਬਾਈਲ, ਇੱਕ ਵਾਈਫਾਈ ਕੁਨੈਕਟਰ ਸਣੇ ਚਾਰ ਬੂਟ ਬਰਾਮਦ ਕੀਤੇ ਹਨ। ਡੀਆਈਜੀ ਨੇ ਦੱਸਿਆ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰ-ਰਾਸ਼ਟਰੀ ਬਾਜ਼ਾਰ 'ਚ ਕੀਮਤ 21 ਕਰੋੜ ਰੁਪਏ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਫੌਜ ਵੱਲੋਂ ਅਜੇ ਵੀ ਸਰਚ ਆਪਰੇਸ਼ਨ ਜਾਰੀ ਹੈ।