ਇਮਿਊਨਿਟੀ ਵਧਾਉਣ ਲਈ ਘਰ ਵਿੱਚ ਹੀ ਬਣਾਓ ਮਸਕਮਲਨ ਮੇਡਲੇ - ਇਮਿਊਨਿਟੀ
🎬 Watch Now: Feature Video
ਸਿਹਤਮੰਦ ਰਹਿਣ ਦਾ ਆਸਾਨ ਅਤੇ ਵਧੀਆ ਢੰਗ ਹੈ ਆਪਣੀ ਨਿਯਮਤ ਖੁਰਾਕ ਵਿੱਚ ਬਹੁਤ ਸਾਰੇ ਫਲ ਸ਼ਾਮਲ ਕਰਨਾ। ਫਲ ਐਂਜ਼ਾਈਮ ਅਤੇ ਜ਼ਰੂਰੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਜੋ ਨਾ ਸਿਰਫ ਤੁਹਾਡੇ ਸਰੀਰ ਨੂੰ ਤਾਕਤ ਦਿੰਦੇ ਹਨ ਬਲਕਿ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿੱਚ ਵੀ ਸਹਾਇਤਾ ਕਰਦੇ ਹਨ। ਅੱਜ ਸਾਡੀ 'ਲੌਕਡਾਊਨ ਰੈਸਿਪੀ' ਲੜੀ ਵਿੱਚ ਹੈ ਮਸਕਮਲਨ ਮੇਡਲੇ ਜੋ ਕਿ ਇਮਿਊਨਿਟੀ ਵਧਾਉਂਦਾ ਹੈ। ਕੱਚੇ ਫਲ ਖਾਣ ਨਾਲੋਂ ਜੂਸ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ ਪਰ ਇਸ ਦੇ ਨਾਲ ਹੀ ਸਾਡਾ ਸਰੀਰ ਤਰਲ ਪਦਾਰਥਾਂ ਨੂੰ ਅਸਾਨੀ ਨਾਲ ਹਜ਼ਮ ਕਰ ਲੈਂਦਾ ਹੈ ਅਤੇ ਪੌਸ਼ਟਿਕ ਤੱਤ ਤੁਰੰਤ ਸੌਖ ਲੈਂਦਾ ਹੈ। ਇਸੇ ਲਈ ਬਹੁਤ ਸਾਰੇ ਡਾਈਟੀਸ਼ੀਅਨ ਵਰਕਆਊਟ ਸੈਸ਼ਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਫਲਾਂ ਦਾ ਰਸ ਪੀਣ ਦਾ ਸੁਝਾਅ ਦਿੰਦੇ ਹਨ। ਇਹ ਮਸਕਮਲਨ ਮੇਡਲੇ ਤੁਹਾਨੂੰ ਤਾਕਤ ਦਿੰਦਾ ਹੈ।