ਪੰਜਾਬ ਦੇ ਕਿਸਾਨ ਮੋਦੀ ਹਕੂਮਤ ਦੇ ਹੱਲੇ ਤੋਂ ਬਚਣ: ਜੋਗਿੰਦਰ ਉਗਰਾਹਾਂ
🎬 Watch Now: Feature Video
ਬਰਨਾਲਾ: ਜ਼ਿਲ੍ਹੇ ਦੀ ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਵੱਡੀ ਲੋਕ ਕਲਿਆਣ ਰੈਲੀ ਹੋਈ। ਇਸ ਰੈਲੀ ਦੌਰਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੋਦੀ ਸਰਕਾਰ ਇੱਕ ਫਾਸ਼ੀਵਾਦੀ ਸੋਚ ਲੈ ਕੇ ਪੰਜਾਬ ਵਿੱਚ ਦਾਖਲ ਹੋਈ ਹੈ। ਇਸ ਹਕੂਮਤ ਦਾ ਪੂਰਾ ਜ਼ੋਰ ਪੰਜਾਬ ਤੇ ਸਿੱਧੇ ਅਸਿੱਧੇ ਤਰੀਕੇ ਨਾਲ ਸਰਕਾਰ ਬਨਾਉਣਾ ਹੈ। ਬੀਜੇਪੀ ਨੇ ਅਜੇ ਤਾਜ਼ਾ ਹੀ ਪੰਜਾਬ ਦੇ ਕਿਸਾਨਾਂ ਤੋਂ ਪਟਕਨੀ ਖਾਧੀ ਹੈ। ਜਿਸ ਕਰਕੇ ਇੱਕ ਬਦਲਾ ਲੈਣ ਦੀ ਮਨਸ਼ਾ ਨਾਲ ਇਹ ਸਰਕਾਰ ਪੰਜਾਬ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ। ਇਸ ਲਈ ਹਕੂਮਤ ਸਰਕਾਰ ਬਣਾ ਕੇ ਪੰਜਾਬ ਵਿੱਚ ਲੋਕਾਂ ਦੀ ਆਵਾਜ਼ ਉਠਾਉਂਦੀਆਂ ਜੱਥੇਬੰਦੀਆਂ ਅਤੇ ਲੀਡਰਾਂ ਨੂੰ ਕਿਸੇ ਵੇਲੇ ਵੀ ਧੱਕੇ ਨਾਲ ਝੂਠੇ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਸਕਦੀ ਹੈ। ਇਸ ਕਰਕੇ ਸਾਡੇ ਲੋਕਾਂ ਨੂੰ ਇਸ ਫਾਸ਼ੀਵਾਦੀ ਹੱਲੇ ਵਿਰੁੱਧ ਲਾਮਬੰਦ ਅਤੇ ਇਕਜੁੱਟ ਰਹਿਣ ਦੀ ਲੋੜ ਹੈ।
Last Updated : Feb 3, 2023, 8:17 PM IST