Sonnalli Seygall: ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੀ 'ਪਿਆਰ ਕਾ ਪੰਚਨਾਮਾ' ਫੇਮ ਸੋਨਾਲੀ ਸੇਗਲ - pollywood news
🎬 Watch Now: Feature Video


Published : Oct 21, 2023, 3:58 PM IST
ਅੰਮ੍ਰਿਤਸਰ: ਅੱਜ ਫਿਲਮੀ ਅਦਾਕਾਰ ਸੋਨਾਲੀ ਸੇਗਲ ਗੁਰੂ ਘਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀ, ਜਿੱਥੇ ਉਹਨਾਂ ਵੱਲੋਂ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਦਾਕਾਰਾ ਨੇ ਕਿਹਾ ਕਿ ਮੈਂ ਵਾਹਿਗੁਰੂ ਕੋਲ ਪੂਰੇ ਵਿਸ਼ਵ ਵਿੱਚ ਸ਼ਾਂਤੀ ਬਣੇ ਰਹਿਣ ਦੀ ਅਰਦਾਸ ਕੀਤੀ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਕਿਹਾ ਕਿ 'ਮੈਂ ਗੁਰੂ ਘਰ ਤਿੰਨ ਸਾਲ ਬਾਅਦ ਆਈ ਹਾਂ, ਇਸ ਤੋਂ ਪਹਿਲਾਂ ਮੈਂ 2020 ਵਿੱਚ ਆਈ ਸੀ। ਮੈਂ ਆਪਣਾ ਵਿਆਹ ਵੀ ਇਥੇ ਹੀ ਕਰਨਾ ਚਾਹੁੰਦੀ ਸੀ, ਪਰ ਕੁੱਝ ਕਾਰਨਾਂ ਕਰਕੇ ਨਹੀਂ ਕਰ ਪਾਈ, ਪਰ ਮੈਂ ਜਦੋਂ ਵੀ ਇਥੇ ਆਉਂਦੀ ਹਾਂ ਮੈਨੂੰ ਬਹੁਤ ਚੰਗਾ ਲੱਗਦਾ।' ਇਸ ਤੋਂ ਬਿਨ੍ਹਾਂ ਅਦਾਕਾਰਾ ਨੇ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਨੂੰ ਲੈ ਕੇ ਵੀ ਚਰਚਾ ਕੀਤੀ।