ਅਦਾਲਤ ਵੱਲੋਂ ਨਾਬਾਲਗ ਨੂੰ 1 ਮਹੀਨਾ ਪਿੰਗਲਵਾੜੇ ਦੀ ਸੇਵਾ ਦੇ ਆਦੇਸ਼ - Mansa court orders minor to serve 1 month Pingalwade
🎬 Watch Now: Feature Video
ਮਾਨਸਾ: ਜ਼ਿਲ੍ਹੇ ਦੀ ਅਦਾਲਤ (District Court) ਵੱਲੋਂ ਇੱਕ ਸ਼ਲਾਘਾਯੋਗ ਫੈਸਲਾ ਸੁਣਾਇਆ ਹੈ। ਜਿਸ ਵਿੱਚ ਐੱਨ.ਡੀ.ਪੀ.ਸੀ. ਐਕਟ ਮਾਮਲੇ ਦੇ ਵਿੱਚ ਇੱਕ ਨਾਬਾਲਗ ਨੂੰ ਇੱਕ ਮਹੀਨਾ ਪਿੰਗਲਵਾੜਾ ਦੇ ਵਿੱਚ ਸੇਵਾ ਕਰਨ ਦਾ ਆਦੇਸ਼ ਦਿੱਤਾ ਹੈ ਅਤੇ ਨਾਲ ਹੀ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਦੇਣ ਦਾ ਵੀ ਹੁਕਮ ਸੁਣਾਇਆ ਹੈ। ਅਦਾਲਤ (Court) ਦੇ ਇਸ ਫੈਸਲੇ ਦੀ ਬਾਰ ਐਸੋਸੀਏਸ਼ਨ (Bar Association) ਵੱਲੋਂ ਵੀ ਪ੍ਰਸੰਸਾ ਕੀਤੀ ਗਈ ਹੈ।ਜਾਣਕਾਰੀ ਅਨੁਸਾਰ ਜੁਵੇਨਾਈਲ ਜਸਟਿਸ ਬੋਰਡ ਦੇ ਪ੍ਰਿੰਸੀਪਲ ਹਰਜੀਤ ਸਿੰਘ ਵੱਲੋਂ ਐੱਫ.ਆਈ.ਆਰ. ਨੰਬਰ 18 ਬਰੇਟਾ ਵਿਖੇ ਦਰਜ ਹੋਏ ਐੱਨ.ਡੀ.ਪੀ.ਸੀ. ਐਕਟ ਦੇ ਵਿੱਚ ਜੁਵੇਨਾਈਲ ਜਸਟਿਸ ਬੋਰਡ ਵੱਲੋਂ ਇਕ ਨਾਬਾਲਿਗ ਇੱਕ ਮਹੀਨਾ ਪਿੰਗਲਵਾੜਾ ਦੇ ਵਿੱਚ ਸੇਵਾ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।
Last Updated : Feb 3, 2023, 8:25 PM IST