ਖੂਨ ਹੋਇਆ ਚਿੱਟਾ: ਨਸ਼ੇੜੀ ਪੁੱਤ ਨੇ ਬਜ਼ੁਰਗ ਮਾਪਿਆਂ ਨੂੰ ਘਰੋਂ ਕੱਢਿਆ ਬਾਹਰ - ਕਈ ਘਰ ਨਸ਼ੇ ਦੇ ਕਾਰਨ ਉਜੜ ਚੁੱਕੇ
🎬 Watch Now: Feature Video
ਅੰਮ੍ਰਿਤਸਰ: ਪੰਜਾਬ ’ਚ ਨਸ਼ਾ ਇਸ ਕਦਰ ਵਧ ਚੁੱਕਾ ਹੈ ਕਿ ਸੂਬੇ ਦੇ ਕਈ ਘਰ ਨਸ਼ੇ ਦੇ ਕਾਰਨ ਉਜੜ ਚੁੱਕੇ ਹਨ। ਅਜਿਹਾ ਹੀ ਮਾਮਲਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦਾ ਹੈ ਇੱਥੋਂ ਦੇ ਰਹਿਣ ਵਾਲੇ ਬਜ਼ੁਰਗ ਜੋੜੇ ਨੇ ਆਪਣੇ ਹੀ ਬੇਟੇ ’ਤੇ ਘਰੋ ਬਾਹਰ ਕੱਢਣ ਦਾ ਇਲਜ਼ਾਮ ਲਗਾਇਆ। ਪੀੜਤ ਬਜ਼ੁਰਗ ਨੇ ਦੱਸਿਆ ਕਿ ਉਹ ਆਪਣੀ ਨਸ਼ੇ ਦੀ ਪੂਰਤੀ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਕੋਲੋਂ ਪੈਸੇ ਦੀ ਮੰਗ ਕਰਦਾ ਹੈ ਅਤੇ ਇਸੇ ਕਾਰਨ ਹੀ ਉਸਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਹਿਲੇ ਮੁੰਡੇ ਦੀ ਮੌਤ ਵੀ ਨਸ਼ੇ ਦੇ ਕਾਰਨ ਹੋਈ ਸੀ। ਪੀੜਤ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਉੱਥੇ ਹੀ ਇਸ ਮਾਮਲੇ ਸਬੰਧੀ ਥਾਣਾ ਮਜੀਠਾ ਰੋਡ ਦੇ ਐਸਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਮਾਮਲਾ ਘਰੇਲੂ ਝਗੜੇ ਦਾ ਹੈ ਸ਼ਿਕਾਇਤ ਮਿਲੀ ਹੈ ਜਲਦੀ ਦੋਵਾਂ ਪਾਰਟੀਆਂ ਨੂੰ ਥਾਣੇ ਬੁਲਾ ਕੇ ਮਾਮਲਾ ਸੁਲਝਾਇਆ ਜਾਵੇਗਾ।
Last Updated : Feb 3, 2023, 8:19 PM IST