ਕਰਜ਼ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ - Debt-ridden man commits suicide
🎬 Watch Now: Feature Video
ਗੁਰਦਾਸਪੁਰ: ਦੀਨਾਨਗਰ ਦੇ ਇੱਕ ਵਿਅਕਤੀ ਵੱਲੋਂ ਖੁਦਕੁਸ਼ੀ (Suicide by a man from Dinanagar) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮ੍ਰਿਤਕ ਨੇ ਇੱਕ ਨਿੱਜੀ ਬੈਂਕ ਤੋਂ 50 ਹਜ਼ਾਰ ਰੁਪਏ ਦਾ ਕਰਜ਼ (A loan of Rs. 50,000 from a private bank) ਲਿਆ ਹੋਇਆ ਸੀ, ਪਰ ਕੋਰੋਨਾ ਦੌਰਾਨ ਉਹ ਸਮੇਂ ਸਿਰ ਕਰਜ਼ ਨਹੀਂ ਮੋੜ ਸਕਿਆ, ਜਿਸ ਤੋਂ ਬਾਅਦ ਬੈਂਕ ਮੁਲਾਜ਼ਮਾਂ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੇ ਬੈਂਕ ਮੁਲਾਜ਼ਮਾਂ ਤੋਂ ਦੁੱਖੀ ਹੋ ਕਿ ਖੁਦਕੁਸ਼ੀ ਕਰ ਲਈ ਹੈ। ਪੀੜਤ ਪਰਿਵਾਰ ਮੁਤਾਬਿਕ ਮ੍ਰਿਤਕ ਨੇ ਇੱਕ ਸੁਸਾਈਡ ਨੋਟ ਵਿੱਚ ਬੈਂਕ ਮੁਲਾਜ਼ਮਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ।
Last Updated : Feb 3, 2023, 8:22 PM IST