ਆਜ਼ਾਦੀ ਦਿਹਾੜੇ ਨੂੰ ਮੁਖ ਰੱਖਦੇ ਹੋਏ ਪੁਲਿਸ ਨੇ ਚਲਾਇਆ ਸਰਚ ਅਭਿਆਨ
ਪਠਾਨਕੋਟ : ਆਜ਼ਾਦੀ ਦਿਹਾੜੇ ਨੂੰ ਲੈ ਕੇ ਜਿੱਥੇ ਕਿ ਹਰ ਪਾਸੇ ਪੁਲਿਸ ਵੱਲੋਂ ਚੌਕਸੀ ਵਧਾ ਦਿੱਤੀ ਜਾਂਦੀ ਹੈ ਉੱਥੇ ਹੀ ਪਠਾਨਕੋਟ ਜੋ ਕਿ ਅਤਿ ਸੰਵੇਦਨਸ਼ੀਲ ਜ਼ਿਲ੍ਹਾ ਹੈ। ਇਸ ਜ਼ਿਲ੍ਹੇ ਦੇ ਇਕ ਪਾਸੇ ਜੰਮੂ ਕਸ਼ਮੀਰ ਦੀ ਸੀਮਾ ਅਤੇ ਦੂਸਰੇ ਪਾਸੇ ਭਾਰਤ ਪਾਕਿ ਸਰਹੱਦ ਲੱਗਦੀ ਹੈ ਜਿਸ ਦੇ ਚੱਲਦੇ ਪੁਲਿਸ ਵਲੋਂ ਲਗਾਤਾਰ ਜਗ੍ਹਾ ਜਗ੍ਹਾ ਤੇ ਸਰਚ ਅਭਿਆਨ ਚਲਾਏ ਜਾਂਦੇ ਹਨ। ਪਠਾਨਕੋਟ ਸਿਟੀ ਰੇਲਵੇ ਸਟੇਸ਼ਨ ਅਤੇ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਪਠਾਨਕੋਟ ਸਿਟੀ ਪੁਲੀਸ, ਜੀਆਰਪੀ ਅਤੇ ਆਰਪੀਐੱਫ ਦੇ ਵੱਲੋਂ ਸੰਯੁਕਤ ਤੌਰ ਤੇ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਵੀ ਲਈ ਗਈ ਅਤੇ ਜੰਮੂ ਤੋਂ ਆਇਆ ਟ੍ਰੇਨਾਂ ਨੂੰ ਵੀ ਪੁਲਿਸ ਵਲੋਂ ਡੋਗ ਸਕੋਡ ਟੀਮ ਨੇ ਚੈਕ ਕੀਤਾ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ।