ਗ਼ੈਰ-ਕਾਨੂੰਨੀ ਢੰਗ ਨਾਲ ਡੀਜ਼ਲ ਅਤੇ ਪੈਟਰੋਲ ਵੇਚਣ ਵਾਲਾ ਚੜ੍ਹਿਆ ਪੁਲਿਸ ਹੱਥੇ - Illegal diesel and petrol sellers caught by police
🎬 Watch Now: Feature Video
ਜਲੰਧਰ: ਕਸਬਾ ਫਿਲੌਰ ਵਿਖੇ ਪੁਲਿਸ ਨੂੰ ਇੱਕ ਢਾਬੇ ਵਿੱਚੋਂ 1300 ਲੀਟਰ ਗ਼ੈਰ-ਕਾਨੂੰਨੀ ਡੀਜ਼ਲ ਦੇ ਡਰੰਮ ਬਰਾਮਦ ਹੋਏ ਹਨ। ਐਸਐਚਓ ਸੰਜੀਵ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੀਟੀ ਰੋਡ ਵਿਖੇ ਢਾਬੇ ਉੱਤੇ ਵਿਅਕਤੀ ਡੀਜ਼ਲ ਅਤੇ ਪੈਟਰੋਲ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਵੇਚ ਰਿਹਾ ਹੈ, ਜਿਸ 'ਤੇ ਥਾਣਾ ਫਿਲੌਰ ਦੇ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਰੇਡ ਕੀਤੀ। ਰੇਡ ਦੌਰਾਨ ਉਨ੍ਹਾਂ ਨੂੰ ਉਥੋਂ ਡਰੰਮਾਂ ਵਿੱਚੋਂ ਤੇਲ ਅਤੇ ਡੀਜ਼ਲ ਤਕਰੀਬਨ 1300 ਲੀਟਰ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਤੋਂ ਪਤਾ ਲੱਗਾ ਕਿ ਵੱਖ-ਵੱਖ ਟਰੱਕਾਂ ਅਤੇ ਬੱਸਾਂ ਵਿੱਚੋਂ ਇਹ ਡੀਜ਼ਲ ਚੋਰੀ ਕਰਕੇ ਵੇਚਦਾ ਸੀ। ਫੜੇ ਗਏ ਦੋਸ਼ੀ ਦੀ ਪਛਾਣ ਸੰਤੋਸ਼ ਸ਼ਾਹ ਵਾਸੀ ਨੂਰਪੁਰ ਵਜੋਂ ਹੋਈ ਹੈ। ਪੁਲਿਸ ਨੇ ਕਥਿਤ ਦੋਸ਼ੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।