ਮਈਕਰੋ ਵਿੱਤੀ ਕੰਪਨੀਆਂ ਦੇ ਕਰਜ਼ੇ ਮੁਆਫ ਕਰਨ ਦੀ ਔਰਤਾਂ ਨੇ ਕੀਤੀ ਮੰਗ - ਰੋਸ ਪ੍ਰਦਰਸ਼ਨ
🎬 Watch Now: Feature Video
ਬਠਿੰਡਾ : ਸ਼ਹਿਰ ਦੇ ਅੰਬੇਦਕਰ ਚੌਕ ਵਿੱਚ ਗਰੁੱਪਾਂ ਬਣਾਕੇ ਪ੍ਰਾਈਵੇਟ ਕੰਪਨੀਆਂ ਤੋਂ ਕਰਜ਼ੇ ਲੈਣ ਵਾਲੀਆਂ ਔਰਤਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਪ੍ਰਦਰਸ਼ਨਕਾਰੀ ਔਰਤਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇਨ੍ਹਾਂ ਔਰਤਾਂ ਨੇ ਮੰਗ ਕੀਤੀ ਕਿ ਮਾਈਕਰੋ ਵਿੱਤੀ ਕੰਪਨੀਆਂ ਉਨ੍ਹਾਂ ਨੂੰ ਕਰਜ਼ੇ ਮੋੜਣ ਲਈ ਤੰਗ ਪ੍ਰੇਸ਼ਾਨ ਕਰ ਰਹੀਆਂ ਹਨ। ਔਰਤਾਂ ਨੇ ਕਿਹਾ ਕਿ ਕੋਰੋਨਾ ਕਾਰਨ ਲੱਗੇ ਕਰਫਿਊ ਨੇ ਉਨ੍ਹਾਂ ਦੇ ਨਿੱਕੇ ਮੋਟੇ ਕੰਮ ਵੀ ਬੰਦ ਕਰਵਾ ਦਿੱਤੇ ਹਨ ਅਤੇ ਹੁਣ ਉਨ੍ਹਾਂ ਲਈ ਕਰਜ਼ਾ ਮੋੜਣਾਂ ਬਹੁਤ ਔਖਾ ਹੋ ਗਿਆ। ਔਰਤਾਂ ਨੇ ਮੰਗ ਕੀਤੀ ਕਿ ਇਨ੍ਹਾਂ ਦੇ ਮਾਈਕਰੋ ਵਿੱਤੀ ਕੰਪਨੀਆਂ ਤੋਂ ਲਏ ਕਰਜ਼ੇ ਸਰਕਾਰ ਤੁਰੰਤ ਮੁਆਫ ਕਰੇ।