ਪਟਿਆਲਾ ਤੋਂ ਕੌਣ ਹੋਵੇਗਾ ਕੈਪਟਨ ਦੇ ਖ਼ਿਲਾਫ਼ ਕਾਂਗਰਸ ਦਾ ਉਮੀਦਵਾਰ, ਵੇਖੋ ਕੀ ਬੋਲੇ ਹਰੀਸ਼ ਚੌਧਰੀ 'ਤੇ ਸਿੱਧੂ - ਪਟਿਆਲਾ ਤੋਂ ਕੌਣ ਹੋਵੇਗਾ ਕੈਪਟਨ
🎬 Watch Now: Feature Video
ਚੰਡੀਗੜ੍ਹ: ਪਟਿਆਲਾ ਤੋਂ ਕੈਪਟਨ ਦੇ ਖਿਲਾਫ ਕਾਂਗਰਸ ਤੋਂ ਕੌਣ ਉਤਰੇਗਾ ਚੌਣ ਮੈਦਾਨ 'ਚ? ਇਹ ਸਵਾਲ ਉਦੋਂ ਦਾ ਸਭ ਦੇ ਜ਼ਹਿਨ 'ਚ ਉੱਠ ਰਿਹਾ ਸੀ। ਮੰਗਲਵਾਰ ਜਦੋਂ ਹਰੀਸ਼ ਚੌਧਰੀ ਅਤੇ ਸਿੱਧੂ ਨੇ ਪੈੱਸ ਕਾਨਫਰੰਸ ਕੀਤੀ ਤਾਂ ਇਸਦਾ ਜਵਾਬ ਇਹਨਾਂ ਦੋਵਾਂ ਪਾਸੋਂ ਮਿਿਲਆ ਪਰ ਅਧੂਰਾ। ਪੈੱਸ ਕਾਨਫਰੰਸ ਦੌਰਾਨ ਈਟੀਵੀ ਦੀ ਪੱਤਰਕਾਰ ਨੇ ਹਰੀਸ਼ ਚੌਧਰੀ ਤੋਂ ਸਵਾਲ ਪੁੱਛਿਆ ਕਿ ਕੈਪਟਨ ਦੇ ਖਿਲਾਫ ਕੌਣ? ਤਾਂ ਹਰੀਸ਼ ਚੌਧਰੀ ਦਾ ਜਵਾਬ ਵੀ ਇੱਕ ਸੁਲਝੇ ਹੋਏ ਸਿਆਸਦਾਨ ਦੇ ਵਾਂਗ ਆਇਆ, ਉਹਨਾਂ ਪਾਰਟੀ ਵੱਲੋਂ ਇਸ ਮਸਲੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪੱਤਾ ਨਹੀਂ ਸੁੱਟਿਆ ਤੇ ਗੋਲਮੋਲ ਜਵਾਬ ਦਿੰਦੇ ਹੋਏ ਜੋ ਕਿਹਾ ਉਹ ਇਸ ਵੀਡੀਓ ਵਿੱਚ ਹੈ।