ਫ਼ਰਜ ਪੂਰਾ ਕਰਦਿਆਂ ਸਰਕਾਰ ਨੂੰ ਕੀਤੇ ਸਨ ਸਵਾਲ ਪਰ ਸਪੀਕਰ ਨੇ ਕੀਤਾ ਸਸਪੈਂਡ - ਅਕਾਲੀ ਦਲ ਵਲੋਂ ਸਰਕਾਰ
🎬 Watch Now: Feature Video
ਚੰਡੀਗੜ੍ਹ: ਪੰਜਾਬ ਸਰਕਾਰ ਦੇ ਚੱਲ ਰਹੇ ਬਜਟ ਸੈਸ਼ਨ 'ਚੋਂ ਅਕਾਲੀ ਦਲ ਦੇ ਵਿਧਾਇਕਾਂ ਨੂੰ ਵਿਧਾਨ ਸਭਾ ਸਪੀਕਰ ਵਲੋਂ ਤਿੰਨ ਦਿਨਾਂ ਲਈ ਸਸਪੈਂਡ ਕਰ ਦਿੱਤਾ ਗਿਆ। ਜਿਸ ਨੂੰ ਲੈਕੇ ਅਕਾਲੀ ਦਲ ਦੇ ਵਿਧਾਇਕ ਐਨ.ਕੇ ਸ਼ਰਮਾ ਦਾ ਕਹਿਣਾ ਕਿ ਉਨ੍ਹਾਂ ਵਲੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋਣ ਦਾ ਫ਼ਰਜ ਪੂਰਾ ਕਰਦਿਆਂ ਸਰਕਾਰ ਨੂੰ ਸਵਾਲ ਕੀਤੇ ਗਏ ਸੀ, ਕਿਉਂਕਿ ਮੁੱਖ ਮੰਤਰੀ ਪੰਜਾਬ ਵਲੋਂ ਆਪਣੀ ਸਰਕਾਰ ਦੀਆਂ ਝੂਠੀਆਂ ਉਪਲਬਧੀਆਂ ਗਿਣਾਈਆਂ ਜੲ ਰਹੀਆਂ ਸਨ। ਜਿਸ 'ਤੇ ਅਕਾਲੀ ਦਲ ਵਲੋਂ ਸਰਕਾਰ ਦਾ ਚਿਹਰਾ ਨੰਗਾ ਕਰਦਿਆਂ ਉਸ ਦੇ ਝੂਠ ਦੇ ਜਵਾਬ ਮੰਗੇ ਗਏ ਸੀ ਪਰ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਮੌਕੇ ਕਾਂਗਰਸ ਦੇ ਵਿਧਾਇਕਾਂ ਵਲੋਂ ਕਈ ਉਣਤਾਈਆਂ ਕੀਤੀਆਂ ਗਈਆਂ ਪਰ ਕਦੇ ਵੀ ਸਪੀਕਰ ਵਲੋਂ ਸਸਪੈਂਡ ਨਹੀਂ ਕੀਤਾ ਗਿਆ ਸੀ।