ਚੋਰਾਂ ਨੇ ਦਿਨ ਦਿਹਾੜੇ ਲੁੱਟਿਆ ਘਰ - ਚੋਰਾਂ
🎬 Watch Now: Feature Video
ਹੁਸ਼ਿਆਰਪੁਰ: ਹੁਸ਼ਿਆਰਪੁਰ (Hoshiarpur) 'ਚ ਚੋਰਾਂ ਨੇ ਦਿਨ ਦਿਹਾੜੇ ਇੱਕ ਘਰ 'ਚ ਚੋਰੀ ਨੂੰ ਅੰਜਾਮ ਦਿੱਤਾ। ਇਹ ਘਟਨਾ ਹੁਸ਼ਿਆਰਪੁਰ ਦੇ ਮੁਹੱਲੇ ਅਸਲਾਮਾਬਾਦ ਦੀ ਹੈ। ਬੀਤੇ ਦਿਨ ਪੀੜਤ ਰੂਚੀ ਸੈਣੀ ਆਪਣੀ ਮਾਂ ਦੇ ਘਰ ਗਈ ਹੋਈ ਸੀ। ਇਸੇ ਦੌਰਾਨ ਹੀ ਚੋਰਾਂ ਨੇ ਘਰ ਵਿੱਚ ਚੋਰੀ ਕੀਤੀ। ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਦੋ ਸੋਨੇ ਦੀਆਂ ਮੁੰਦੀਆਂ, ਇੱਕ ਸੋਨੇ ਦੀ ਚੇਨ ਅਤੇ 15 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਇਸ ਬਾਰੇ ਉਨ੍ਹਾਂ ਵੱਲੋਂ ਥਾਣਾ ਸਦਰ ਨੂੰ ਇਤਲਾਹ ਕੀਤੀ ਗਈ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਜਲਦ ਕਾਬੂ ਕਰ ਲਏ ਜਾਣਗੇ।