ਫਾਜ਼ਿਲਕਾ ਦੇ ਲੋਕਾਂ ਨੂੰ ਨਹੀਂ ਕੋਰੋਨਾ ਦਾ ਡਰ, ਸ਼ਹਿਰ ’ਚ ਉਮੜ੍ਹੀ ਭੀੜ - crowds in the city
🎬 Watch Now: Feature Video
ਫਾਜ਼ਿਲਕਾ: ਕੋਰੋਨਾ ’ਤੇ ਠੱਲ ਪਾਉਣ ਲਈ ਸੂਬਾ ਸਰਕਾਰ ਨੇ ਮਿੰਨੀ ਲੌਕਡਾਊਨ ਲਗਾਇਆ ਸੀ ਜਿਸ ਦਾ ਲੋਕ ਲਗਾਤਾਰ ਵਿਰੋਧ ਕਰ ਰਹੇ ਹਨ। ਉਸ ਤੋਂ ਮਗਰੋਂ ਸਰਕਾਰ ਨੇ ਦੁਕਾਨਦਾਰਾਂ ਨੂੰ ਢਿੱਲ ਦਿੱਤੀ ਸੀ ਕਿ ਉਹ ਸਵੇਰੇ 9 ਵਜੇਂ ਤੋਂ ਦੁਪਹਿਰ 12 ਵਜੇ ਤਕ ਦੁਕਾਨਾਂ ਖੋਲ੍ਹ ਸਕਦੇ ਹਨ। ਪਰ ਇਸੇ ਦੌਰਾਨ ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਖੁੱਲ੍ਹਣ ਦੀ ਦੇਰ ਹੀ ਸੀ ਬਾਜ਼ਾਰ ਵਿੱਚ ਲੋਕਾਂ ਦਾ ਹੜ੍ਹ ਹੀ ਆ ਗਿਆ। ਤਸਵੀਰਾਂ ’ਚ ਸਾਫ ਦੇਖਿਆ ਜਾ ਸਕਦਾ ਹੈ ਕਿ ਬਿਨਾ ਕੋਰੋਨਾ ਨਿਯਮਾਂ ਦੀ ਪਾਲਣਾ ਕਰੇ ਲੋਕ ਕਿਸ ਤਰ੍ਹਾਂ ਬੇਖੌਫ਼ ਹੋ ਸ਼ਹਿਰ ’ਚ ਖਰੀਦੋ-ਫਿਰੋਖਤ ਕਰ ਰਹੇ ਹਨ।