ਰੁਜ਼ਗਾਰ ਮੇਲੇ ‘ਚ ਅਧਿਆਪਕਾਂ ਨੇ ਕੀਤਾ ਰੋਸ ਪ੍ਰਦਰਸ਼ਨ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਬੇਰੁਜਗਾਰ ਸਾਂਝਾ ਮੋਰਚਾ ਦੇ ਬੈਨਰ ਹੇਠ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵਿਖੇ ਲਾਏ ਗਏ ਮੈਗਾ ਰੁਜ਼ਗਾਰ ਮੇਲੇ (Mega employment fair) ਦੌਰਾਨ ਅੱਜ ਟੈਟ ਪਾਸ ਬੇਰੁਜਗਾਰ ਅਧਿਆਪਕਾਂ ਨੇ ਮੇਲੇ ਵਿਚ ਪਹੁੰਚ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਬੇਰੁਜਗਾਰ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਰੁਜ਼ਗਾਰ ਮੇਲਿਆਂ ਦੇ ਨਾਮ ਤੇ ਢਕਵੰਜ ਕਰ ਰਹੀ ਹੈ। ਜਦਕਿ ਪੂਰੀ ਯੋਗਤਾ ਪ੍ਰਾਪਤ ਅਧਿਆਪਕ ਨੌਕਰੀ ਲਈ ਸੜਕਾਂ ਤੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਸਰਕਾਰ ਨੇ ਸਮਾਜਿਕ ਸਿੱਖਿਆ, ਪੰਜਾਬੀ, ਹਿੰਦੀ ਦੀਆਂ ਪੋਸਟਾਂ ਬੀਤੇ 5 ਸਾਲ ਤੋਂ ਜਾਰੀ ਨਹੀਂ ਕੀਤੀਆਂ। ਉਹਨਾਂ ਕਿਹਾ ਕਿ ਇਸ ਮੰਗ ਨੂੰ ਲੈ ਕੇ ਯੂਨੀਅਨ ਆਗੂ ਮੁਨੀਸ਼ ਟੈਂਕੀ ਤੇ ਚੜਿਆ ਹੋਇਆ ਅਤੇ ਕਰੀਬ 300 ਦਿਨ ਤੋਂ ਸਿੱਖਿਆ ਮੰਤਰੀ ਦੇ ਗੇਟ ਵਿੱਚ ਧਰਨਾ ਲੱਗਾ ਹੋਇਆ ਹੈ। ਪਰ ਸਰਕਾਰ ਉਨ੍ਹਾਂ ਦੀਆ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ।