ਮਿਸ਼ਨ ਫ਼ਤਿਹ 'ਚ ਨੌਜਵਾਨਾਂ ਦਾ ਸਾਥ ਮਿਲਣਾ ਜਿੱਤ ਵੱਲ ਵੱਧਦੇ ਕਦਮ: ਡਿਪਟੀ ਕਮਿਸ਼ਨਰ - ਮਿਸ਼ਨ ਫ਼ਤਿਹ
🎬 Watch Now: Feature Video

ਅੰਮ੍ਰਿਤਸਰ: ਅੱਜ ਮਿਸ਼ਨ ਫ਼ਤਿਹ ਤਹਿਤ ਪੰਜਾਬ ਯੂਥ ਡਿਵਲਪਮੈਂਟ ਬੋਰਡ, ਨਹਿਰੂ ਯੁਵਾ ਕੇਂਦਰ ਤੇ ਹੋਰ ਯੂਥ ਕੱਲਬਾਂ ਵੱਲੋਂ ਕੋਰੋਨਾ ਖ਼ਿਲਾਫ਼ ਵਿੱਢੀ ਚੇਤਨਾ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਨੌਜਵਾਨਾਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਨੌਜਵਾਨਾਂ ਦਾ ਸਾਥ ਮਿਲਿਆਂ ਹੈ, ਉਹ ਸਾਡੀ ਜਿੱਤ ਵੱਲ ਵੱਧਦੇ ਕਦਮਾਂ ਦਾ ਪ੍ਰਤੀਕ ਹੈ, ਕਿਉਂਕਿ ਨੌਜਵਾਨ ਸਾਡੀ ਤਾਕਤ ਤੇ ਸਾਡਾ ਭਵਿੱਖ ਹਨ, ਜਦੋਂ ਇਹ ਕਿਸੇ ਕੰਮ ਵਿੱਚ ਲੱਗ ਜਾਣ ਤਾਂ ਉਹ ਕੰਮ ਅਸਾਨੀ ਨਾਲ ਪੂਰਾ ਹੋ ਜਾਂਦਾ ਹੈ।