ਮਹਿੰਗਾਈ ਨੇ ਲੋਹੜੀ ਦੇ ਰੰਗ ਪਾਏ ਫਿੱਕੇ
🎬 Watch Now: Feature Video
ਅੰਮ੍ਰਿਤਸਰ: ਲੋਹੜੀ ਦਾ ਤਿਉਹਾਰ ਇੱਕ ਅਜਿਹਾ ਤਿਉਹਾਰ ਹੈ, ਜਿਸ ਦੀ ਵਿਸੇਸ਼ ਤੌਰ 'ਤੇ ਪੰਜਾਬ ਦੇ ਹਰੇਕ ਵਿਅਕਤੀ ਨੂੰ ਉਡੀਕ ਹੁੰਦੀ ਹੈ ਅਤੇ ਇਸ ਤਿਉਹਾਰ ਮੌਕੇ ਬਜਾਰ ਵਿਚ ਵੀ ਖਾਸਾ ਰੌਣਕ ਵੇਖਣ ਨੂੰ ਮਿਲਦੀ ਹੈ, ਪਰ ਇਸ ਵਾਰ ਮਹਿੰਗਾਈ ਨੇ ਲੋੜਦੀ ਦੇ ਰੰਗ ਨੂੰ ਫਿੱਕਾ ਕਰ ਦਿੱਤਾ। ਜਿਸ ਕਾਰਨ ਜਿਸਦਾ ਜਿਆਦਾ ਅਸਰ ਰੇਹੜੀ ਫੜ੍ਹੀ ਵਾਲਿਆਂ ਨੂੰ ਵੇਖਣ ਨੂੰ ਮਿਲਿਆ। ਇਸ ਸੰਬੰਧੀ ਬਜਾਰ ਵਿਚ ਰੇਹੜੀ ਫੜ੍ਹੀ ਲਗਾ ਕੇ ਸਮਾਨ ਵੇਚ ਰਹੇ ਛੋਟੇ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਤਿਉਹਾਰ 'ਤੇ ਰੇਹੜੀ ਫੜ੍ਹੀ ਲਗਾਉਂਦੇ ਹਨ ਪਰ ਇਸ ਵਾਰ ਮਹਿੰਗਾਈ ਹੋਣ ਕਾਰਨ ਉਹਨਾਂ ਨੂੰ ਸਮਾਨ ਵੀ ਮਹਿੰਗਾ ਮਿਲਿਆ ਹੈ ਅਤੇ ਕਮਾਈ ਵੀ ਘੱਟ ਹੋਈ ਹੈ, ਜਿਸ 'ਤੇ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ।